Close
Menu

ਸਚਿਨ ਦੇ ਬੇਟੇ ਅਰਜੁਨ ਨੂੰ ਮਿਲਿਆਪਹਿਲਾ ਇੰਟਰਨੈਸ਼ਨਲ ਵਿਕਟ, ਭਾਵੁਕ ਹੋਏ ਵਿਨੋਦ ਕਾਂਬਲੀ

-- 17 July,2018

ਨਵੀਂ ਦਿੱਲੀ—ਟੀਮ ਇੰਡੀਆ ਦੇ ਅੰਡਰ-19 ਟੀਮ ਦਾ ਸ਼੍ਰੀਲੰਕਾ ਦੌਰਾ ਮੰਗਲਵਾਰ (17 ਜੁਲਾਈ) ਤੋਂ ਸ਼ੁਰੂ ਹੋ ਗਿਆ ਹੈ। ਟੀਮ ਇੰਡੀਆ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਬੇਟਾ ਵੀ ਇਸ ਸੀਰੀਜ਼ ‘ਚ ਸ਼ਾਮਲ ਹੈ। ਅਜਿਹੇ ‘ਚ ਫੈਨਜ਼ ਦੀ ਨਜ਼ਰਾਂ ਸਭ ਤੋਂ ਜ਼ਿਆਦਾ ਅਰਜੁਨ ‘ਤੇ ਹੀ ਰਹਿਣਗੀਆਂ। ਖਾਸ ਗੱਲ ਇਹ ਹੈ ਕਿ ਅਰਜੁਨ ਤੇਂਦੁਲਕਰ ਨੇ ਆਪਣੇ ਇੰਟਰਨੈਸ਼ਨਲ ਕਰੀਅਰ ਦਾ ਪਹਿਲਾ ਵਿਕਟ ਵੀ ਇਸੇ ਸੀਰੀਜ਼ ‘ਚ ਹਾਸਲ ਕੀਤਾ ਹੈ। ਅਰਜੁਨ ਦੇ ਦੂਜੇ ਓਵਰ ਦੀ ਆਖਰੀ ਗੇਂਦ ‘ਤੇ ਸ਼੍ਰੀਲੰਕਾ ਦੇ ਕਾਮਿਲ ਮਿਸਾਲਾ ਚਕਮਾ ਖਾ ਗਏ। ਅਰਜੁਨ ਦੀ ਗੇਂਦ ਬੱਲੇਬਾਜ਼ ਦੇ ਪੈਡ ਦੇ ਅੰਦਰੂਨੀ ਹਿੱਸੇ ‘ਤੇ ਲੱਗੀ ਅਤੇ ਉਨ੍ਹਾਂ ਨੂੰ ਐਲ.ਬੀ.ਡਬਲਯੂ. ਕਰਾਰ ਦਿੱਤਾ ਗਿਆ।ਅਰਜੁਨ ਤੇਂਦੁਲਕਰ ਦੀ ਇਸ ਪਹਿਲੀ ਸਫਲਤਾ ‘ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਖੂਬ ਵਧਾਈ ਮਿਲ ਰਹੀ ਹੈ। ਇਨ੍ਹਾਂ ‘ਚ ਸਭ ਤੋਂ ਖਾਸ ਸੰਦੇਸ਼ ਸਚਿਨ ਤੇਂਦੁਲਕਰ ਦੇ ਬਚਪਨ ਦੇ ਦੋਸਤ ਅਤੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨੇ ਲਿਖਿਆ। ਵਿਨੋਦ ਨੇ ਟਵਿਟਰ ‘ਤੇ ਕਿਹਾ, ‘ਮੈਦਾਨ ‘ਤੇ ਅਰਜੁਨ ਦੀ ਪ੍ਰਾਪਤੀ ਦੇਖ ਮੇਰੀਆਂ ਅੱਖਾਂ ‘ਚ ਖੁਸ਼ੀ ਦੇ ਹੰਝੂ ਆ ਗਏ। ਤੇਰਾ ਇਸ ਸਫਲਤਾ ਨਾਲ ਮੈਨੂੰ ਬਹੁਤ ਖੁਸ਼ੀ ਮਿਲੀ ਹੈ। ਇਹ ਤਾਂ ਸਿਰਫ ਸ਼ੁਰੂਆਤ ਹੈ। ਮੈਂ ਭਗਵਾਨ ਤੋਂ ਤੇਰੇ ਸਫਲ ਭਵਿੱਖ ਦੀ ਕਾਮਨਾ ਕਰਦਾ ਹਾਂ।

Facebook Comment
Project by : XtremeStudioz