Close
Menu

ਸਜ਼ਾ ਮੁਆਫ਼ੀ ਲਈ ਕਰਨਨ ਕੋਵਿੰਦ ਦਰਬਾਰ ਪੁੱਜਾ

-- 26 July,2017

ਕੋਲਕਾਤਾ, ਅਦਾਲਤੀ ਤੌਹੀਨ ਤਹਿਤ ਛੇ ਮਹੀਨੇ ਲਈ ਜੇਲ੍ਹ ’ਚ ਬੰਦ ਕੋਲਕਾਤਾ ਹਾਈ ਕੋਰਟ ਦਾ ਸਾਬਕਾ ਜੱਜ ਸੀ.ਐਸ. ਕਰਨਨ ਸਜ਼ਾ ਮੁਆਫ਼ੀ ਲਈ ਹੁਣ ਨਵੇਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦਰਬਾਰ ਪੁੱਜ ਗਿਆ ਹੈ। ਸਾਬਕਾ ਜੱਜ ਦੇ ਵਕੀਲ ਮੈਥਿਊਜ਼ ਜੇ.ਨੇਦੁਮਪਾਰਾ ਨੇ ਫ਼ੋਨ ’ਤੇ ਦੱਸਿਆ ਕਿ ਸੰਵਿਧਾਨ ਦੀ ਧਾਰਾ 72 ਤਹਿਤ ਨਵੇਂ ਰਾਸ਼ਟਰਪਤੀ ਕੋਲ ਸਜ਼ਾ ਮੁਆਫ਼ੀ ਦੀ ਅਪੀਲ ਪਾਈ ਗਈ ਹੈ। ਸੁਪਰੀਮ ਕੋਰਟ ਦੇ ਸੱਤ ਮੈਂਬਰੀ ਬੈਂਚ ਨੇ ਕਰਨਨ ਨੂੰ 9 ਮਈ ਨੂੰ ਸਜ਼ਾ ਸੁਣਾਈ ਸੀ, ਕਰਨਨ ਨੂੰ 20 ਜੂਨ ਨੂੰ ਕੋਇੰਬਟੂਰ ਤੋਂ ਗ੍ਰਿਫ਼ਤਾਰ ਕੀਤਾ।

Facebook Comment
Project by : XtremeStudioz