Close
Menu

ਸਤਿਕਾਰ ਬਜ਼ੁਰਗਾਂ ਦਾ

-- 27 November,2013

ਉਹ ਘਰ ਨਹੀਂ ਹੁੰਦਾ ਜਿੱਥੇ ਨਹੀਂ ਸਤਿਕਾਰ ਬਜ਼ੁਰਗਾਂ ਦਾ,
ਢਿੱਡੋਂ ਜਾਏ ਹੀ ਭੁੱਲ ਗਏ ਕਿਉਂ ਉਪਕਾਰ ਬਜ਼ੁਰਗਾਂ ਦਾ।

ਜਿਸ ਮਾਂ ਨੇ ਦੁੱਖ-ਤਕਲੀਫਾਂ ਝੱਲ ਕੇ ਖੂਨ ਨਾਲ ਸਿੰਜਿਆ ਸੀ,
ਜਿਸ ਬਾਪ ਨੇ ਪਾਲਣ-ਪੋਸ਼ਣ ਲਈ ਖੁਦ ਨੂੰ ਰੂੰ ਵਾਂਗ ਪਿੰਜਿਆ ਸੀ,
ਬੇਘਰ ਕਰਦੇ ਹੋ ਜਿਨ੍ਹਾਂ ਨੂੰ ਉਹ ਹੈ ਘਰ ਬਾਰ ਬਜ਼ੁਰਗਾਂ ਦਾ,
ਉਹ ਘਰ ਨਹੀਂ ਹੁੰਦਾ ਜਿੱਥੇ ਨਹੀਂ ਸਤਿਕਾਰ ਬਜ਼ੁਰਗਾਂ ਦਾ।

113ਜਿਸ ਮਾਂ ਨੇ ਲਾਡਾਂ ਚਾਵਾਂ ਨਾਲ ਕੁੱਟ ਚੂਰੀ ਖਵਾਈ ਸੀ,
ਜਿਸ ਬਾਪ ਨੇ ਉਂਗਲ ਫੜ ਕੇ ਤੁਰਨ ਦੀ ਜਾਚ ਸਿਖਾਈ ਸੀ,
ਅੱਜ ਉਚੀ ਪੌੜੀ ਚੜ੍ਹ ਕੇ ਰੋਲਿਆ ਕਿਉਂ ਸੰਸਾਰ ਬਜ਼ੁਰਗਾਂ ਦਾ,
ਉਹ ਘਰ ਨਹੀਂ ਹੁੰਦਾ ਜਿੱਥੇ ਨਹੀਂ ਸਤਿਕਾਰ ਬਜ਼ੁਰਗਾਂ ਦਾ।

ਜਿਨ੍ਹਾਂ ਲਈ ਮਾਂ-ਬਾਪ ਨੇ ਤਿਲ ਤਿਲ ਲੇਖੇ ਲਾ ਦਿੱਤਾ,
ਆਪਣਾਆਪ ਗਵਾ ਕੇ ਔਲਾਦ ਨੂੰ ਹਰੇਕ ਸੁੱਖ ਦਿੱਤਾ,
ਆਖਰ ਮਤਲਬੀ ਬਣ ਕੇ ਭੁੱਲ ਗਏ ਕਿਉਂ ਕਿਰਦਾਰ ਬਜ਼ੁਰਗਾਂ ਦਾ,
ਉਹ ਘਰ ਨਹੀਂ ਹੁੰਦਾ ਜਿੱਥੇ ਨਹੀਂ ਸਤਿਕਰ ਬਜ਼ੁਰਗਾਂ ਦਾ।

ਜੇ ਫੁਰਸਤ ਦੇ ਦੋ ਪਲ ਕੱਢ ਕੇ ਹਾਲ ਮਾਪਿਆਂ ਦਾ ਜਾਣ ਲਈਏ,
ਜੇ ਅੱਖਾਂ ‘ਚੋਂ ਕਿਰਦੇ ਹੰਝੂਆਂ ਨੂੰ ਸੁੱਕਣ ਤੋਂ ਪਹਿਲਾਂ ਪਛਾਣ ਲਈਏ,
ਜੇ ਸੇਵਾ ਇਸ ਉਮਰੇ ਸਭ ਸੁਖ ਅਸੀਂ ਮਾਣ ਲਈਏ,
ਤਾਂ ਸੱਚ ਕਹਿੰਦੀ ਸੰਦੀਪ ਫਿਰ ਹੀ ਮਿਲੂ ਅਧਿਕਾਰ ਬਜ਼ੁਰਗਾਂ ਦਾ।

ਉਹ ਘਰ ਨਹੀਂ ਹੁੰਦਾ ਜਿੱਥੇ ਨਹੀਂ ਸਤਿਕਾਰ ਬਜ਼ੁਰਗਾਂ ਦਾ।
ਢਿੱਡੋਂ ਜਾਏ ਹੀ ਭੁੱਲ ਗਏ ਕਿਉਂ ਉਪਕਾਰ ਬਜ਼ੁਰਗਾਂ ਦਾ।

ਸੰਦੀਪ ਕੌਰ ਭੁੱਲਰ

Facebook Comment
Project by : XtremeStudioz