Close
Menu

ਸਪਾਈਡਰਮੈਨ ਹੀ ਲੈ ਸਕਦਾ ਹੈ ਏਬੀ ਡਿਵਿਲੀਅਰਜ਼ ਵਰਗਾ ਕੈਚ: ਵਿਰਾਟ

-- 19 May,2018

ਬੰਗਲੌਰ, 19 ਮਈ
ਦੱਖਣੀ ਅਫਰੀਕਾ ਦਾ ਕ੍ਰਿਕਟਰ ਏਬੀ ਡਿਵਿਲੀਅਰਜ਼ ਆਈਪੀਐਲ ਮੈਚ ਦੌਰਾਨ ਬਾਉਂਡਰੀ ’ਤੇ ਲਏ ਕੈਚ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦਾ, ਪਰ ਭਾਰਤ ਅਤੇ ਰੌਇਲ ਚੈਲੰਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਨੂੰ ‘ਸਪਾਈਡਰਮੈਨ ਵਰਗਾ ਕੰਮ’ ਆਖਿਆ। ਆਰਸੀਬੀ ਨੇ ਕੱਲ੍ਹ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 14 ਦੌੜਾਂ ਨਾਲ ਹਰਾ ਕੇ ਪਲੇਆਫ਼ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਮੈਚ ਦਾ ਸਭ ਤੋਂ ਯਾਦਗਾਰ ਪਲ ਉਦੋਂ ਆਇਆ, ਜਦੋਂ ਡਿਵਿਲੀਅਰਜ਼ ਨੇ ਅਲੈਕਸ ਹੇਲਜ਼ ਦੇ ਛੱਕੇ ਲਈ ਜਾ ਰਹੇ ਸ਼ਾਟ ਨੂੰ ਇੱਕ ਹੱਥ ਨਾਲ ਕੈਚ ਕਰ ਲਿਆ। ਕੋਹਲੀ ਨੇ ਮੈਚ ਮਗਰੋਂ ਕਿਹਾ, ‘‘ਡਿਵਿਲੀਅਰਜ਼ ਵਰਗਾ ਕੈਚ ਤਾਂ ਸਪਾਈਡਰਮੈਨ ਹੀ ਲੈ ਸਕਦਾ ਹੈ। ਇੱਕ ਆਮ ਇਨਸਾਨ ਅਜਿਹਾ ਨਹੀਂ ਕਰ ਸਕਦਾ।’’ ਜਦੋਂ ਡਿਵਿਲੀਅਰਜ਼ ਨੇ ਕੈਚ ਲਿਆ ਤਾਂ ਕੋਹਲੀ ਤੁਰੰਤ ਉਸ ਨੂੰ ਬਾਉਂਡਰੀ ’ਤੇ ਜਾ ਕੇ ਗਲੇ ਲਾ ਕੇ ਮਿਲਿਆ। 

Facebook Comment
Project by : XtremeStudioz