Close
Menu

ਸਮਰਿਤੀ ਇਰਾਨੀ ਤੇ ਤੋਮਰ ਨੂੰ ਮਿਲੇ ਵਧੀਕ ਚਾਰਜ

-- 20 July,2017

ਨਵੀਂ ਦਿੱਲੀ, ਕੱਪੜਾ ਮੰਤਰੀ ਸਮਰਿਤੀ ਇਰਾਨੀ ਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਅੱਜ ਕ੍ਰਮਵਾਰ ਸੂਚਨਾ ਤੇ ਪ੍ਰਸਾਰਨ ਅਤੇ ਸ਼ਹਿਰੀ ਵਿਕਾਸ ਮੰਤਰਾਲਿਆਂ ਦਾ ਵਧੀਕ ਚਾਰਜ ਮਿਲ ਗਿਆ ਹੈ। ਇਹ ਦੋਵੇਂ ਮੰਤਰਾਲੇ ਪਹਿਲਾਂ ਐਮ.ਵੈਂਕੱਈਆ ਨਾਇਡੂ ਕੋਲ ਸਨ, ਜਿਨ੍ਹਾਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਐਨਡੀਏ ਉਮੀਦਵਾਰ ਵਜੋਂ ਨਾਮਜ਼ਦ ਹੋਣ ਮਗਰੋਂ ਬੀਤੇ ਦਿਨ ਅਸਤੀਫ਼ਾ ਦੇ ਦਿੱਤਾ ਸੀ।

Facebook Comment
Project by : XtremeStudioz