Close
Menu

ਸ਼ੰਕਰ ਨੂੰ ਚੌਥੇ ਨੰਬਰ ਉੱਤੇ ਉਤਾਰ ਸਕਦੇ ਨੇ ਟੀਮ ਪ੍ਰਬੰਧਕ

-- 20 March,2019

ਨਵੀਂ ਦਿੱਲੀ, 20 ਮਾਰਚ
ਵਿਸ਼ਵ ਕੱਪ ਦੀ ਟੀਮ ਨੂੰ ਲੈ ਕੇ ਕਈ ਹੈਰਾਨੀਜਨਕ ਫੈਸਲੇ ਹੁੰਦੇ ਰਹੇ ਹਨ ਅਤੇ ਇਸ ਤਰ੍ਹਾਂ ਹੀ ਭਾਰਤੀ ਟੀਮ ਦੇ ਪ੍ਰਬੰਧਕਾਂ ਦੇ ਇਸ ਫੈਸਲੇ ਉੱਤੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਉਹ ਤਾਮਿਲਨਾਡੂ ਦੇ ਹਰਫ਼ਨਮੌਲਾ ਵਿਜੈ ਸ਼ੰਕਰ ਨੂੰ ਆਗਾਮੀ ਟੂਰਨਾਮੈਂਟ ਵਿੱਚ ਚੌਥੇ ਕ੍ਰਮ ਉੱਤੇ ਅਜ਼ਮਾ ਲੈਣ। ਇਸ ਤੋਂ ਪਹਿਲਾਂ ਵੀ ਭਾਰਤੀ ਟੀਮ ਦੇ ਧੁਨੰਤਰ ਬੱਲੇਬਾਜ਼ ਵੀਵੀਐੱਸ ਲਕਛਮਣ ਦੀ ਥਾਂ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਗਿਆ ਸੀ, ਜੋ ਸਪਿਨ ਗੇਂਦਬਾਜ਼ੀ ਕਰਨ ਵਾਲਾ ਹਰਫ਼ਨਮੌਲਾ ਖਿਡਾਰੀ ਸੀ।
ਭਾਰਤ ਨੇ 2011 ਵਿੱਚ ਹੋਏ ਵਿਸ਼ਵ ਕੱਪ ਵਿੱਚ ’ਚ ਯੁਵਰਾਜ ਸਿੰਘ ਨੇ ਪੰਜਵੇਂ ਗੇਂਦਬਾਜ਼ ਦੀ ਭੂਮਿਕਾ ਨਿਭਾਈ ਸੀ ਅਤੇ ਟੂਰਨਾਮੈਂਟ ਦੇ ਵਿੱਚ 15 ਵਿਕਟ ਵੀ ਲਏ ਸਨ। ਇੰਗਲੈਂਡ ਵਿੱਚ 30 ਮਈ ਨੂੰ ਸ਼ੁਰੂ ਹੋ ਰਹੇ ਵਿਸ਼ਵ ਕੱਪ ਦੇ ਵਿੱਚ ਭਾਰਤੀ ਟੀਮ ਦੇ ਬੱਲੇਬਾਜ਼ੀ ਕ੍ਰਮ ਵਿੱਚ ਚੌਥੇ ਨੰਬਰ ਉੱਤੇ ਕੌਣ ਉੱਤਰੇਗਾ, ਇਹ ਸਪਸ਼ਟ ਨਹੀਂ ਹੈ। ਆਈਪੀਐੱਲ ਦੇ ਪਹਿਲੇ ਤਿੰਨ ਹਫ਼ਤਿਆਂ ਬਾਅਦ ਸ਼ਾਇਦ ਇਸ ਗੱਲ ਤੋਂ ਪਰਦਾ ਉੱਠੇ। ਵਿਸ਼ਵ ਕੱਪ ਦੇ ਲਈ ਟੀਮ ਦਾ ਐਲਾਨ 15 ਤੋਂ 20 ਅਪਰੈਲ ਦੌਰਾਨ ਹੋ ਸਕਦਾ ਹੈ। ਹਾਲਾਂ ਕਿ ਪਤਾ ਚੱਲਾ ਹੈ ਕਿ ਭਾਰਤੀ ਟੀਮ ਪ੍ਰਬੰਧਕ ਰਵੀ ਸ਼ੰਕਰ ਦੀ ਤਕਨੀਕ ਤੋਂ ਕਾਫੀ ਹੱਦ ਤੱਕ ਸੰਤੁਸ਼ਟ ਹਨ। ਉਸ ਦੇ ਵਿੱਚ ਦਬਾਅ ਝੱਲਣ ਦੀ ਖਾਸੀਅਤ ਹੈ। ਇਸ ਨੰਬਰ ਉੱਤੇ ਬੱਲੇਬਾਜ਼ੀ ਕਰਨ ਦੇ ਲਈ ਸ਼ੰਕਰ ਨੂੰ ਸਭ ਤੋਂ ਵੱਡੀ ਚੁਣੌਤੀ ਅੰਬਾਤੀ ਰਾਇਡੂ ਤੋਂ ਮਿਲੇਗੀ।
ਇਹ ਗੱਲ ਵੱਖਰੀ ਹੈ ਕਿ ਅੰਬਾਤੀ ਵੇਲਿੰਗਟਨ ਵਿੱਚ 90 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਆਪਣੇ ਪ੍ਰਦਰਸ਼ਨ ਦੀ ਲੈਅ ਨੂੰ ਬਰਕਰਾਰ ਨਹੀਂ ਰੱਖ ਸਕਿਆ। ਉਸ ਦੇ ਬਾਰੇ ਆਮ ਧਾਰਨਾ ਇਹ ਹੈ ਕਿ ਉਸ ਨੇ ਜੋ ਵੱਡੀਆਂ ਪਾਰੀਆਂ ਖੇਡੀਆਂ ਹਨ, ਉਹ ਕਮਜ਼ੋਰ ਗੇਂਦਬਾਜ਼ੀ ਦੇ ਖਿਲਾਫ਼ ਖੇਡੀਆਂ ਹਨ। ਸ਼ੰਕਰ ਨੂੰ ਟੀਮ ਵਿੱਚ ਲੈਣ ਲਈ ਦੋ ਪੱਖਾਂ ਤੋਂ ਵਿਚਾਰਿਆ ਜਾਂਦਾ ਹੈ। ਇੱਕ ਤਾਂ ਉਹ ਸਟਰਾਈਕ ਰੋਟੇਟ ਕਰਨ ਦੇ ਨਾਲ ਵੱਡਾ ਸ਼ਾਟ ਖੇਡਣ ਦੇ ਸਮਰੱਥ ਹੈ। ਵੇਲਿੰਗਟਨ ਵਿੱਚ ਉਸ ਨੇ ਦਿਖਾਇਆ ਕਿ ਉਹ ਸਵਿੰਗ ਗੇਂਦਬਾਜ਼ੀ ਦਾ ਵੀ ਵਧੀਆ ਢੰਗ ਦੇ ਨਾਲ ਟਾਕਰਾ ਕਰ ਸਕਦਾ ਹੈ। ਉਸਦੇ ਵਿਰੁੱਧ ਜੋ ਗੱਲ ਜਾਂਦੀ ਹੈ, ਉਹ ਇਹ ਹੈ ਕਿ ਉਸ ਨੇ ਸਿਰਫ 9 ਇੱਕ ਰੋਜ਼ਾ ਮੈਚ ਖੇਡੇ ਹਨ।

Facebook Comment
Project by : XtremeStudioz