Close
Menu

ਸਾਊਥੈਮਪਟਨ ‘ਚ ਫਿੱਟ ਨਹੀਂ ਸਨ ਅਸ਼ਵਿਨ,ਫਿਰ ਵੀ ਟੀਮ ਲਈ ਖੇਡਣ ਦਾ ਲਿਆ ਫੈਸਲਾ

-- 05 September,2018

ਨਵੀਂ ਦਿੱਲੀ—ਭਾਰਤੀ ਟੀਮ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਗੁਆ ਬੈਠੀ ਹੈ ਅਤੇ ਮਹਿਮਾਨ ਟੀਮ ਦੇ ਖਿਡਾਰੀਆਂ ਦੀ ਆਲੋਚਨਾ ਹੋ ਰਹੀ ਹੈ। ਇਸ ਵਿਚਕਾਰ ਇਕ ਅਜਿਹਾ ਖਿਡਾਰੀ ਵੀ ਹੈ, ਜਿਸ ਨੂੰ ਸਾਊਥੈਮਪਟਨ ‘ਚ ਖੇਡੀ ਗਈ ਸੀਰੀਜ਼ ਦੇ ਚੌਥੇ ਟੈਸਟ ਮੈਚ ਤੋਂ ਪਹਿਲਾਂ 5 ਦਿਨਾਂ ਲਈ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ। ਆਫ ਸਪਿਨਰ ਰਵੀਚੰਦਰ ਅਸ਼ਵਿਨ ਮੈਚ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਨਹੀਂ ਸਨ ਪਰ ਟੀਮ ਲਈ ਉਨ੍ਹਾਂ ਨੇ ਖੇਡਣ ਦਾ ਫੈਸਲਾ ਕੀਤਾ।
ਅਸ਼ਵਿਨ ਨੇ ਸਾਊਥੈਮਪਟਨ ਟੈਸਟ ਦੀ ਪਹਿਲੀ ਪਾਰੀ ‘ਚ 40 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜਦਕਿ ਦੂਜੀ ਪਾਰੀ ‘ਚ ਉਹ 84 ਦੌੜਾਂ ਦੇ ਕੇ 1 ਵਿਕਟ ਹੀ ਆਪਣੇ ਨਾਂ ਕਰ ਸਕੇ। ਅਸ਼ਵਿਨ ਨੂੰ ਗ੍ਰੋਇਨ ਇੰਜਰੀ ਸੀ ਅਤੇ ਮੈਚ ਤੋਂ ਪਹਿਲਾਂ ਉਹ 5 ਦਿਨਾਂ ਲਈ ਪੂਰੀ ਤਰ੍ਹਾਂ ਆਰਾਮ ਕਰ ਰਹੇ ਸਨ। ਹਾਲਾਂਕਿ ਅਸ਼ਵਿਨ ਮੈਚ ਲਈ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਸਨ ਜਿਸਦਾ ਅੰਦਾਜ਼ਾ ਟੀਮ ਮੈਨੇਜਮੈਂਟ ਨੂੰ ਵੀ ਸੀ। ਇਸਦੇ ਬਾਵਜੂਦ ਉਨ੍ਹਾਂ ਨੂੰ ਆਖਰੀ ਸੀਰੀਜ਼ ‘ਚ ਜਗ੍ਹਾ ਦਿੱਤੀ ਗਈ।

Facebook Comment
Project by : XtremeStudioz