Close
Menu

ਸਾਊਥ ਅਫਰੀਕਾ ਦੌਰੇ ਲਈ ਜਾਣੋ ਅਸ਼ਵਿਨ ਦੀ ਖਾਸ ਤਿਆਰੀ ਬਾਰੇ

-- 22 December,2017

ਚੇਨਈ— ਭਾਰਤ ਲਈ ਸਾਊਥ ਅਫਰੀਕਾ ਦੌਰਾ ਕਦੇ ਵੀ ਆਸਾਨ ਨਹੀਂ ਰਿਹਾ ਹੈ । 25 ਸਾਲ ਹੋ ਗਏ ਪਰ ਅੱਜ ਤੱਕ ਭਾਰਤੀ ਟੀਮ ਨੇ ਸਾਊਥ ਅਫਰੀਕਾ ਜਾ ਕੇ ਕਦੇ ਵੀ ਟੈਸਟ ਸੀਰੀਜ਼ ਨਹੀਂ ਜਿੱਤੀ । ਇਸਦੇ ਪਿੱਛੇ ਵੱਡਾ ਕਾਰਨ ਤੇਜ਼ ਪਿੱਚਾਂ ਉੱਤੇ ਬੱਲੇਬਾਜ਼ਾਂ ਦਾ ਫੇਲ ਹੋਣਾ ਤਾਂ ਕਦੀ ਗੇਂਦਬਾਜ਼ਾਂ ਦਾ ਲੈਅ ਨਹੀਂ ਫੜ ਸਕਣਾ ਵੀ ਹੁੰਦਾ ਹੈ । ਸਪਿਨ ਗੇਂਦਬਾਜ਼ੀ ਹਮੇਸ਼ਾ ਤੋਂ ਭਾਰਤ ਦਾ ਮਜ਼ਬੂਤ ਪੱਖ ਰਿਹਾ ਹੈ ਪਰ ਸਾਊਥ ਅਫਰੀਕਾ ਦੀਆਂ ਤੇਜ਼ ਪਿੱਚਾਂ ਉੱਤੇ ਇਹ ਓਨਾ ਅਸਰ ਨਹੀਂ ਵਿਖਾ ਪਾਉਂਦੀ ਜਿੰਨੀ ਉਮੀਦ ਹੁੰਦੀ ਹੈ । ਇਸ ਕਾਰਨ ਸਾਊਥ ਅਫਰੀਕਾ ਹੁਣ ਤੱਕ ਆਪਣੇ ਘਰ ਵਿੱਚ ਅਜੇਤੂ ਰਿਹਾ ਹੈ ।

ਹੁਣ ਖਬਰ ਇਹ ਹੈ ਕਿ ਸਾਊਥ ਅਫਰੀਕਾ ਨੂੰ ਉਸ ਦੇ ਘਰ ਵਿੱਚ ਹਰਾਉਣ ਲਈ ਭਾਰਤੀ ਸਪਿਨਰ ਅਸ਼ਵਿਨ ਤਿਆਰੀ ਕਰ ਰਹੇ ਹਨ । ਉਨ੍ਹਾਂ ਨੇ ਖਾਸ ਤੌਰ ਉੱਤੇ ਸਾਊਥ ਅਫਰੀਕਾ ਦੌਰੇ ਲਈ ਇੱਕ ਨਵਾਂ ਹਥਿਆਰ ਬਣਾਇਆ ਹੈ ਜਿਸਦੇ ਨਾਲ ਉਹ ਸਾਊਥ ਅਫਰੀਕੀ ਬੱਲੇਬਾਜ਼ਾਂ ਲਈ ਚੁਣੌਤੀ ਪੇਸ਼ ਕਰ ਸਕਦੇ ਹਨ । ਇਹ ਹਥਿਆਰ ਹੈ ਲੈਗ ਸਪਿਨ ਗੇਂਦਬਾਜ਼ੀ । ਹਾਲਾਂਕਿ ਅਸ਼ਵਿਨ ਰੈਗੁਲਰ ਆਫ ਸਪਿਨਰ ਹਨ ਪਰ ਸੂਤਰਾਂ ਦੀਆਂ ਮੰਨੀਏ ਤਾਂ ਉਹ ਆਪਣੀ ਗੇਂਦਬਾਜ਼ੀ ਵਿੱਚ ਵੈਰੀਏਸ਼ਨ ਲਿਆਉਣ ਲਈ ਲੈਗ ਸਪਿਨ ਗੇਂਦਬਾਜ਼ੀ ਵੀ ਸਿੱਖ ਰਹੇ ਹਨੈ ।

ਇਸ ਦਾ ਸਬੂਤ ਗੁਜ਼ਰੇ ਦਿਨਾਂ ‘ਚ ਚੇਨਈ ਦੇ ਐੱਮ.ਏ. ਚਿਦਾਂਬਰਮ ਸਟੇਡੀਅਮ ਵਿੱਚ ਚੱਲ ਰਹੀ ਵੀ.ਏ.ਪੀ. ਟਰਾਫੀ ਦੇ ਦੌਰਾਨ ਦੇਖਣ ਨੂੰ ਮਿਲਿਆ । ਗਰੈਂਡ ਸਲੈਮ ਟੀਮ ਦੇ ਖਿਲਾਫ ਖੇਡੇ ਗਏ ਇਸ ਮੈਚ ਵਿੱਚ ਅਸ਼ਵਿਨ ਨੇ ਸਿਰਫ 10 ਓਵਰ ਦੀ ਗੇਂਦਬਾਜ਼ੀ ਕੀਤੀ । ਪਰ ਇਸ ਵਿੱਚ ਉਨ੍ਹਾਂ ਨੇ ਛੇ ਓਵਰ ਬਤੌਰ ਲੈਗ ਸਪਿਨਰ ਪਾਏ । ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੂੰ ਗੇਂਦਬਾਜ਼ੀ ਦੌਰਾਨ ਜੋ ਦੋ ਵਿਕਟ ਮਿਲੇ ਉਹ ਉਨ੍ਹਾਂ ਦੀ ਲੈਗ ਸਪਿਨ ਗੇਦਬਾਜ਼ੀ ਉੱਤੇ ਹੀ ਮਿਲੇ ਸਨ ।

ਮੈਚ ਦੌਰਾਨ 31 ਸਾਲ ਦੇ ਅਸ਼ਵਿਨ ਨੇ ਲੈਗ ਸਪਿਨ ਗੇਂਦਾਂ ਕਰਾ ਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ । ਵਿਕਟਕੀਪਰ ਜਗਦੀਸਨ ਨੇ ਕਿਹਾ ਕਿ ਅਸ਼ਵਿਨ ਕਰੀਬ ਚਾਰ ਮਹੀਨੇ ਤੋਂ ਲੈਗ ਸਪਿਨ ਗੇਂਦ ਸੁੱਟ ਰਹੇ ਹਨ । ਅਜਿਹਾ ਉਹ ਪਿਛਲੇ ਰਣਜੀ ਸੈਸ਼ਨ ਦੇ ਦੌਰਾਨ ਨੈਟ ਪ੍ਰੈਕਟਿਸ ਵਿੱਚ ਕਰ ਰਹੇ ਸਨ । ਉਨ੍ਹਾਂ ਨੇ ਗਜ਼ਬ ਦੀ ਵੈਰੀਏਸ਼ਨ ਵਿਖਾਈ ਹੈ । ਉਨ੍ਹਾਂ ਦਾ ਗੇਂਦ ਉੱਤੇ ਗਜ਼ਬ ਦਾ ਕਾਬੂ ਹੈ । ਗੁਗਲੀ ਅਤੇ ਫਾਸਟ ਵਨ ਵਿੱਚ ਉਨ੍ਹਾਂ ਦਾ ਰਲੇਵਾਂ ਹੋਰ ਵੀ ਵਧੀਆ ਹੈ ।

Facebook Comment
Project by : XtremeStudioz