Close
Menu

ਸਾਥੀਆਨ ਨੇ ਕੀਤਾ ਵੱਡਾ ਉਲਟਫੇਰ, ਦੁਨੀਆ ਦੇ 16ਵੇਂ ਨੰਬਰ ਦੇ ਖਿਡਾਰੀ ਨੂੰ ਹਰਾਇਆ

-- 09 November,2018

ਨਵੀਂ ਦਿੱਲੀ— ਭਾਰਤੀ ਟੇਬਲ ਟੈਨਿਸ ਸਟਾਰ ਜੀ. ਸਾਥੀਆਨ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਸਾਥੀਆਨ ਨੇ ਵਿਸ਼ਵ ਦੇ 16ਵੇਂ ਨੰਬਰ ਦੇ ਖਿਡਾਰੀ ਪੁਰਤਗਾਲ ਦੇ ਮਾਰਕੋਸ ਫ੍ਰੇਟਾਸ ਨੂੰ ਆਸਟ੍ਰੀਆ ਓਪਨ ਦੇ ਪਹਿਲੇ ਰਾਊਂਡ ‘ਚ 4-3 ਨਾਲ ਹਰਾ ਦਿੱਤਾ। ਵਿਸ਼ਵ ਦੇ 35ਵੇਂ ਨੰਬਰ ਦੇ ਸਾਥੀਆਨ ਨੇ ਫ੍ਰੇਟਾਸ ਨੂੰ 4-11, 11-9, 11-9, 8-11, 6-11, 11-9, 11-7 ਨਾਲ ਹਰਾਇਆ। ਸਾਥੀਆਨ ਨੇ ਜਿੱਤ ਦੇ ਬਾਅਦ ਕੌਮਾਂਤਰੀ ਟੇਬਲ ਟੈਨਿਸ ਫੈਡਰੇਸ਼ਨ ਦੀ ਵੈੱਬਸਾਈਟ ਨੂੰ ਕਿਹਾ ਕਿ ਇਹ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ।
ਰਾਊਂਡ-16 ‘ਚ ਸਾਥੀਆਨ ਦੇ ਸਾਹਮਣੇ ਸਾਬਕਾ ਏਸ਼ੀਅਨ ਗੋਲਡ ਮੈਡਲਿਸਟ ਅਤੇ ਵਿਸ਼ਵ ਦੇ ਨੰਬਰ ਦੋ ਖਿਡਾਰੀ ਚੀਨ ਦੇ ਜੂ ਜਿਨ ਦੀ ਚੁਣੌਤੀ ਹੋਵੇਗੀ। ਇਸ ਭਾਰਤੀ ਖਿਡਾਰੀ ਨੇ ਇਸ ਟੂਰਨਾਮੈਂਟ ‘ਚ ਇਸ ਤੋਂ ਪਹਿਲਾਂ ਵੀ ਵੱਡੀ ਰੈਂਕਿੰਗ ਵਾਲੇ ਖਿਡਾਰੀ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਏਸ਼ੀਅਨ ਸਿਲਵਰ ਮੈਡਲਿਸਟ ਅਤੇ ਵਿਸ਼ਵ ਦੇ 17ਵੇਂ ਨੰਬਰ ਦੇ ਖਿਡਾਰੀ ਸਾਂਗੁਏਨ ਜੋਂਗ ਨੂੰ ਹਰਾ ਕੇ ਮੁੱਖ ਡਰਾਅ ‘ਚ ਪ੍ਰਵੇਸ਼ ਕੀਤਾ ਸੀ। ਸਾਥੀਆਨ ਦੇ ਕੋਲ ਇਕ ਚੰਗਾ ਮੌਕਾ ਹੈ ਕਿ ਉਹ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਵੱਡੇ ਪ੍ਰੋ ਟੂਰਨਾਮੈਂਟ ‘ਚ ਆਪਣੀ ਰੈਂਕਿੰਗ ਸੁਧਾਰੇ।

Facebook Comment
Project by : XtremeStudioz