Close
Menu

ਸਾਵੰਤ ਵੱਲੋਂ ਗੋਆ ਅਸੈਂਬਲੀ ਵਿੱਚ ਬਹੁਮੱਤ ਸਾਬਤ

-- 22 March,2019

ਪਣਜੀ, 22 ਮਾਰਚ
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਸੂਬਾਈ ਅਸੈਂਬਲੀ ਵਿੱਚ ਆਸਾਨੀ ਨਾਲ ਬਹੁਮੱਤ ਸਾਬਤ ਕਰ ਦਿੱਤਾ। ਭਾਜਪਾ ਦੀ ਅਗਵਾਈ ਵਾਲੀ ਦੋ ਦਿਨ ਪੁਰਾਣੀ ਸਾਵੰਤ ਸਰਕਾਰ ਦੀ ਹਮਾਇਤ ਵਿੱਚ 20 ਜਦੋਂਕਿ ਵਿਰੋਧ ਵਿੱਚ 15 ਵੋਟਾਂ ਪਈਆਂ। 40 ਮੈਂਬਰੀ ਗੋਆ ਵਿਧਾਨ ਸਭਾ ਵਿੱਚ ਦੋ ਵਿਧਾਇਕਾਂ ਦੇ ਅਕਾਲ ਚਲਾਣੇ ਤੇ ਦੋ ਵਿਧਾਇਕਾਂ ਦੇ ਅਸਤੀਫ਼ਿਆਂ ਕਰਕੇ ਅਸੈਂਬਲੀ ਦੀ ਮੌਜੂਦਾ ਸਮਰੱਥਾ 36 ਹੈ। ਸ੍ਰੀ ਸਾਵੰਤ ਨੇ ਬਹੁਮੱਤ ਸਾਬਤ ਕਰਨ ਤੋਂ ਫੌਰੀ ਮਗਰੋਂ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਪਰੀਕਰ ਵੱਲੋਂ ਦਿੱਤੇ ਸੁਨੇਹੇ ਮੁਤਾਬਕ ‘ਸਾਕਾਰਾਤਮਕ’ ਰਹਿਣ। ਸ੍ਰੀ ਪਰੀਕਰ ਦਾ ਐਤਵਾਰ ਨੂੰ ਉਨ੍ਹਾਂ ਦੀ ਨਿੱਜੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ ਸੀ। ਉਹ ਪਾਚਕ ਗ੍ਰੰਥੀਆਂ ਦੇ ਕੈਂਸਰ ਤੋਂ ਪੀੜਤ ਸਨ। ਰਾਜਪਾਲ ਮ੍ਰਿਦੁਲਾ ਸਿਨਹਾ ਵੱਲੋਂ ਸੱਦੇ ਵਿਸ਼ੇਸ਼ ਸੈਸ਼ਨ ਦੌਰਾਨ ਪੇਸ਼ ਵਿਸ਼ਵਾਸ ਮਤੇ ਮੌਕੇ ਭਾਜਪਾ ਦੇ 11, ਗੋਆ ਫਾਰਵਰਡ ਪਾਰਟੀ ਤੇ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦੇ ਤਿੰਨ ਤਿੰਨ ਅਤੇ ਤਿੰਨ ਆਜ਼ਾਦ ਵਿਧਾਇਕਾਂ ਨੇ ਸਾਵੰਤ ਦੀ ਹਮਾਇਤ ਕੀਤੀ। ਕਾਂਗਰਸ ਦੇ 14 ਤੇ ਐਨਸੀਪੀ ਦੇ ਇਕ ਵਿਧਾਇਕ ਨੇ ਮਤੇ ਦੇ ਵਿਰੋਧ ’ਚ ਵੋਟ ਪਾਈ। ਇਸ ਤੋਂ ਪਹਿਲਾਂ ਸੈਸ਼ਨ ਦੀ ਸ਼ੁਰੂਆਤ ਭਾਜਪਾ ਵਿਧਾਇਕ ਰਾਜੇਸ਼ ਪਟਨੇਕਰ ਵੱਲੋਂ ਪੇਸ਼ ਸੋਗ ਮਤੇ ’ਤੇ ਚਰਚਾ ਨਾਲ ਹੋਈ। ਅਸੈਂਬਲੀ ਵਿੱਚ ਮੌਜੂਦ ਮੈਂਬਰਾਂ ਨੇ ਮਨੋਹਰ ਪਰੀਕਰ, ਸਾਬਕਾ ਉੱਪ ਮੁੱਖ ਮੰਤਰੀ ਫਰਾਂਸਿਸ ਡਿਸੂਜ਼ਾ ਤੇ ਸਾਬਕਾ ਡਿਪਟੀ ਸਪੀਕਰ ਵਿਸ਼ਨੂ ਵਾਗ਼ ਦੇ ਅਕਾਲ ਚਲਾਣੇ ’ਤੇ ਸ਼ੋਕ ਜਤਾਇਆ।
ਵਿਸ਼ਵਾਸ ਮਤੇ ’ਤੇ ਮਿਲੀ ਜਿੱਤ ਮਗਰੋਂ ਮੁੱਖ ਮੰਤਰੀ ਸਾਵੰਤ ਨੇ ਸਾਰੇ ਮੈਂਬਰਾਂ ਨੂੰ ਅਪੀਲੀ ਕੀਤੀ ਕਿ ਉਹ ਸੂਬੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ। ਉਨ੍ਹਾਂ ਕਿਹਾ, ‘ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਪਰੀਕਰ ਵੱਲੋਂ ਹਮੇਸ਼ਾਂ ਸਾਕਾਰਾਤਮਕ ਰਹਿਣ ਦੇ ਦਿੱਤੇ ਸੁਨੇਹੇ ਨੂੰ ਆਪਣੇ ਦਿਮਾਗ ਵਿੱਚ ਰੱਖਣ।

Facebook Comment
Project by : XtremeStudioz