Close
Menu

ਸਿਖ਼ਰਲੇ ਵੀਹ ਵਿਚ ਥਾਂ ਬਣਾਉਣ ਦਾ ਟੀਚਾ: ਸ਼ਰਤ ਕਮਲ

-- 15 February,2019

ਮੁੰਬਈ, 15 ਫਰਵਰੀ
ਭਾਰਤ ਦੇ ਸਟਾਰ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਨੇ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਸਾਲ ਵਿਚ ਦੁਨੀਆਂ ਦੇ ਸਿਖ਼ਰਲੇ ਵੀਹ ਖਿਡਾਰੀਆਂ ਵਿਚ ਥਾਂ ਬਣਾਉਣ ਦਾ ਟੀਚਾ ਲੈ ਕੇ ਚੱਲ ਰਿਹਾ ਹੈ। ਉਨ੍ਹਾਂ ਦੇ ਦਿਮਾਗ ਵਿਚ ਅਗਲੀ ਵੱਡੀ ਚੀਜ਼ 2020 ਟੋਕੀਓ ਓਲੰਪਿਕ ਦੇ ਲਈ ਕੁਆਲੀਫਾਈ ਕਰਨਾ ਹੈ।
ਸ਼ਰਤ ਨੇ ਕਿਹਾ ਕਿ ਪਿਛਲੇ ਸਾਲ ਇੰਡੋਨੇਸ਼ੀਆ ਵਿਚ ਏਸ਼ਿਆਈ ਖੇਡਾਂ ਵਿਚ ਭਾਰਤ ਨੇ ਟੇਬਲ ਟੈਨਿਸ ਵਿਚ ਜੋ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ , ਉਨ੍ਹਾਂ ਦੇ ਨਾਲ ਉਸ ਦੇ ਵਿਚ ਆਤਮ ਵਿਸ਼ਵਾਸ ਜਾਗਿਆ ਹੈ ਕਿ ਉਹ ਟੋਕੀਓ ਓਲੰਪਿਕ ਦੇ ਵਿਚ ਤਗ਼ਮਾ ਜਿੱਤ ਸਕਦਾ ਹੈ। ਸਾਬਕਾ ਕੌਮੀ ਚੈਂਪੀਅਨ ਕਮਲੇਸ਼ ਮਹਿਤਾ ਦੀ ਮੌਜੂਦਗੀ ਵਿਚ 26 ਸਾਲਾ ਖਿਡਾਰੀ ਨੇ ਕਿਹਾ ਕਿ ਨਿਜੀ ਤੌਰ ਉੱਤੇ 2019 ਵਿਚ ਉਸਦਾ ਟੀਚਾ ਵਿਸ਼ਵ ਦੇ 20 ਸਿਖ਼ਰਲੇ ਖਿਡਾਰੀਆਂ ਵਿਚ ਸ਼ੁਮਾਰ ਹੋਣਾ ਹੈ ਅਤੇ 2020 ਦੀ ਓਲੰਪਿਕ ਅਗਲੀ ਵੱਡੀ ਗੱਲ ਹੈ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਯੋਜਨਾਵਾਂ ਦਾ ਅਗਲਾ ਵੱਡਾ ਹਿੱਸਾ 2020 ਹੈ। ਉਨ੍ਹਾਂ ਕਿਹਾ,‘ ਅਸੀਂ ਏਸ਼ਿਆਈ ਖੇਡਾਂ ਵਿਚ 60 ਸਾਲ ਬਾਅਦ ਦੋ ਤਗ਼ਮੇ ਜਿੱਤੇ ਹਨ। ਓਲੰਪਿਕ ਵਿਚ ਵੀ ਤਗ਼ਮਾ ਜਿੱਤੇ ਜਾਣ ਦੀ ਸੰਭਾਵਨਾ ਹੈ।ਸ਼ਰਤ ਨੇ ਕਿਹਾ ਕਿ ਏਸ਼ਿਆਈ ਖੇਡਾਂ ਵਿਚ ਮੁਕਾਬਲਾ ਕਾਫੀ ਸਖ਼ਤ ਹੈ।
ਓਲੰਪਿਕ ਵਿਚ ਵੀ ਵਧੇਰੇ ਟੀਮਾਂ ਏਸ਼ੀਆ ਦੀਆਂ ਹੀ ਖੇਡਗੀਆਂ। ਜੇ ਏਸ਼ਿਆਈ ਖੇਡਾਂ ਵਿਚ ਤਗ਼ਮਾ ਜਿੱਤਿਆ ਜਾ ਸਕਦਾ ਹੈ ਤਾਂ ਓਲੰਪਿਕ ਵਿਚ ਤਗ਼ਮਾ ਜਿੱਤਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸ਼ਰਤ ਦੀ ਅਗਵਾਈ ਵਿਚ ਭਾਰਤੀ ਪੁਰਸ਼ ਟੀਮ ਨੇ ਜਪਾਨ ਵਰਗੀ ਮਜ਼ਬੂਤ ਟੀਮ ਨੂੰ ਹਰਾ ਕੇ ਉਲਟਫੇਰ ਕਰਦਿਆਂ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਦੇ ਨਾਲ ਭਾਰਤ ਦਾ 60 ਸਾਲ ਦਾ ਟੇਬਲ ਟੈਨਿਸ ਵਿਚ ਤਗ਼ਮਿਆਂ ਦਾ ਸੋਕਾ ਮੁੱਕਿਆ ਹੈ। 

Facebook Comment
Project by : XtremeStudioz