Close
Menu

ਸਿਰਫ ਆਪਣੀ ਕੁਰਸੀ ਬਚਾਉਣ ‘ਚ ਲੱਗੀ ਹੈ ਪੀ.ਡੀ.ਪੀ: ਫਾਰੂਖ ਅਬਦੁੱਲਾ

-- 23 May,2017

ਕਸ਼ਮੀਰ— ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਖ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਪੀ.ਡੀ.ਪੀ.-ਭਾਜਪਾ ਗਠਜੋੜ ਵਾਲੀ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਕੰਢੇ ਦੀ ਤਬਾਹੀ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਆਰ.ਐਸ.ਐਸ. ਨੂੰ ਖੁਸ਼ ਕਰਕੇ ਪੀ.ਡੀ.ਪੀ. ਸਿਰਫ ਆਪਣੀ ਕੁਰਸੀ ਬਚਾਉਣ ‘ਚ ਲੱਗੀ ਹੋਈ ਹੈ। ਪਾਰਟੀ ਕਾਰਜਕਰਤਾ ਨਾਲ ਸ਼੍ਰੀਨਗਰ ‘ਚ ਗੱਲ ਕਰਦੇ ਹੋਏ ਫਾਰੂਖ ਨੇ ਕਿਹਾ ਕਿ ਘਾਟੀ ਦੀ ਸਥਿਤੀ ਦਿਨੋਂ-ਦਿਨ ਵਿਗੜਦੀ ਹੀ ਜਾ ਰਹੀ ਹੈ, ਪਰ ਇਸ ਦੇ ਉਲਟ ਕੱਟੜਪੰਥੀ ਤਾਕਤਾਂ ਆਏ ਦਿਨ ਮਜਬੂਤ ਹੁੰਦੀਆਂ ਨਜ਼ਰ ਆ ਰਹੀਆਂ ਹਨ। ਫਾਰੂਖ ਨੇ ਕਿਹਾ ਕਿ ਆਏ ਦਿਨ ਕਾਰਵਾਈ, ਗ੍ਰਿਫਤਾਰੀਆਂ, ਰੇਡ ਆਦਿ ਕਸ਼ਮੀਰ ‘ਚ ਮਾਹੌਲ ਵਿਗਾੜਨ ਲਈ ਕਰਾਏ ਜਾਂਦੇ ਹਨ।ਜ਼ਿਕਰਯੋਗ ਹੈ ਕਿ ਫਾਰੂਖ ਨੇ ਕਸ਼ਮੀਰ ਸਮੱਸਿਆ ਦਾ ਹੱਲ ਲੱਭਣ ਲਈ ਇਕ ਮੱਧ ਮਾਰਗ ਅਪਣਾਉਣ ਦੇ ਮਾਮਲੇ ‘ਚ ਸੂਬਾ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਗੰਭੀਰ ਨਤੀਜਿਆਂ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਜਲਦ ਹੀ ਕੋਈ ਰਸਤਾ ਨਹੀਂ ਲੱਭਿਆ ਗਿਆ ਤਾਂ ਨਤੀਜੇ ਕਾਫੀ ਬੁਰੇ ਹੋ ਸਕਦੇ ਹਨ।

Facebook Comment
Project by : XtremeStudioz