Close
Menu

ਸਿਰੀਸੇਨਾ ਨੇ ਵਿਦੇਸ਼ੀ ਤਾਕਤਾਂ ’ਤੇ ਧਮਕਾਉਣ ਦਾ ਦੋਸ਼ ਲਾਇਆ

-- 11 December,2018

ਕੋਲੰਬੋ, 11 ਦਸੰਬਰ
ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਵਿਦੇਸ਼ੀ ਤਾਕਤਾਂ ਉੱਤੇ ਉਨ੍ਹਾਂ ਨੂੰ ਧਮਕਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸ੍ਰੀਲੰਕਾ ਦਾ ਮੌਜੂਦਾ ਰਾਜਸੀ ਸੰਕਟ ਬਾਹਰੀ ਅਤੇ ਸਥਾਨਕ ਕੀਮਤਾਂ ਵਿਚਾਲੇ ਟੱਕਰ ਦਾ ਨਤੀਜਾ ਹੈ। ਇਹ ਮੁਲਕ 26 ਅਕਤੂਬਰ ਤੋਂ ਹੀ ਰਾਜਸੀ ਸੰਕਟ ’ਚ ਹੈ ਜਦੋਂ ਸਿਰੀਸੇਨਾ ਨੇ ਰਨੀਲ ਵਿਕਰਮਾਸਿੰਘੇ ਨੂੰ ਅਹੁਦੇ ਤੋਂ ਹਟਾ ਕੇ ਮਹਿੰਦਾ ਰਾਜਪਕਸਾ ਨੂੰ ਨਿਯੁਕਤ ਕਰ ਦਿੱਤਾ ਸੀ। ਇਸ ਤੋਂ ਬਾਅਦ ਸਿਰੀਸੇਨਾ ਨੇ ਸੰਸਦ ਭੰਗ ਕਰ ਦਿੱਤੀ ਜਦਕਿ ਇਸ ਦੀ ਮਿਆਦ ਸਮਾਪਤ ਹੋਣ ਵਿਚ 20 ਮਹੀਨੇ ਬਾਕੀ ਸਨ ਅਤੇ ਚੋਣਾਂ ਕਰਵਾਉਣ ਦਾ ਹੁਕਮ ਦੇ ਦਿੱਤਾ ਸੀ। ਸੁਪਰੀਮ ਕੋਰਟ ਨੇ ਸਿਰੀਸੇਨਾ ਦੇ ਵਿਵਾਦਤ ਫੈਸਲਿਆਂ ’ਤੇ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ।

Facebook Comment
Project by : XtremeStudioz