Close
Menu

ਸਿਹਤ ਖਰਾਬ ਹੋਣ ਕਾਰਨ ਈਡੀ ਸਾਹਮਣੇ ਪੇਸ਼ ਨਾ ਹੋਏ ਵਾਡਰਾ

-- 20 February,2019

ਨਵੀਂ ਦਿੱਲੀ, 20 ਫਰਵਰੀ
ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਅੱਜ ਸਿਹਤ ਖਰਾਬ ਹੋਣ ਕਾਰਨ ਐਨਫੋਰਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਨਹੀਂ ਹੋ ਸਕੇ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਵਾਡਰਾ ਦੇ ਵਕੀਲਾਂ ਨੇ ਮਾਮਲੇ ਦੇ ਜਾਂਚ ਅਧਿਕਾਰੀ ਨੂੰ ਸੂਚਿਤ ਕੀਤਾ ਕਿ ਰੌਬਰਟ ਵਾਡਰਾ ਦੀ ਸਿਹਤ ਠੀਕ ਨਹੀਂ ਹੈ। ਇਸ ਲਈ ਉਹ ਵਿਦੇਸ਼ਾਂ ’ਚ ਜ਼ਮੀਨ ਖਰੀਦਣ ਲਈ ਕਾਲੇ ਧਨ ਨੂੰ ਸਫੈਦ ਕਰਨ ਦੇ ਦੋਸ਼ਾਂ ਦੀ ਜਾਂਚ ਸਬੰਧੀ ਹਾਜ਼ਰ ਹੋਣ ’ਚ ਅਮਸਰੱਥ ਹਨ। ਉਨ੍ਹਾਂ ਕਿਹਾ ਕਿ ਰੌਬਰਟ ਵਾਡਰਾ 20 ਫਰਵਰੀ ਦੀ ਥਾਂ ਜਾਂਚ ਲਈ ਕਿਸੇ ਹੋਰ ਤਾਰੀਕ ਨੂੰ ਈਡੀ ਸਾਹਮਣੇ ਹਾਜ਼ਰ ਹੋ ਸਕਦੇ ਹਨ। ਈਡੀ ਨੇ ਇਸ ਮਹੀਨੇ ਵਾਡਰਾ ਤੋਂ ਤਿੰਨ ਦਿਨਾਂ ਅੰਦਰ ਕੁੱਲ 23 ਘੰਟੇ ਤੋਂ ਵੱਧ ਸਮਾਂ ਪੁੱਛ-ਪੜਤਾਲ ਕੀਤੀ ਹੈ। ਦਿੱਲੀ ਦੀ ਇੱਕ ਅਦਾਲਤ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਜਾਂਚ ਏਜੰਸੀ ਦੀ ਪੁੱਛ-ਪੜਤਾਲ ’ਚ ਸਹਿਯੋਗ ਕਰੇ। ਵਾਡਰਾ ’ਤੇ ਦੋਸ਼ ਹੈ ਕਿ ਉਸ ਨੇ 19 ਲੱਖ ਬਰਤਾਨਵੀ ਪਾਊਂਡ ਮੁੱਲ ਦੀ ਜਾਇਦਾਦ ਲੰਡਨ ਦੇ ਬ੍ਰਾਇਨਸਟਨ ਸਕੁਏਅਰ ਇਲਾਕੇ ’ਚ ਹਵਾਲਾ ਰਾਹੀਂ ਖਰੀਦੀ ਹੈ। ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਹੋਇਆ ਹੈ ਕਿ ਉਨ੍ਹਾਂ ਨੂੰ ਅਜਿਹੀ ਸੂਚਨਾ ਵੀ ਮਿਲੀ ਹੈ ਕਿ ਲੰਡਨ ’ਚ ਵਾਡਰਾ ਦੀਆਂ ਕਈ ਜਾਇਦਾਦਾਂ ਹਨ। ਵਾਡਰਾ ਨੇ ਇਸ ਨੂੰ ਉਨ੍ਹਾਂ ਖ਼ਿਲਾਫ਼ ਰਾਜਨੀਤਕ ਸਾਜ਼ਿਸ਼ ਕਰਾਰ ਦਿੱਤਾ ਹੈ।

Facebook Comment
Project by : XtremeStudioz