Close
Menu

ਸਿੰਧੂ ਦੀ ਹਾਰ ਨੂੰ ਅਸਫਲਤਾ ਨਹੀਂ ਮੰਨਿਆ ਜਾ ਸਕਦਾ : ਗੋਪੀਚੰਦ

-- 01 February,2018

ਨਵੀਂ ਦਿੱਲੀ,— ਉਨ੍ਹਾਂ ਦੀ ਪਛਾਣ ਭਾਵੇਂ ਹੀ ਇਕ ਸਖਤ ਕੋਚ ਦੇ ਰੂਪ ‘ਚ ਹੋਵੇ ਪਰ ਪੁਲੇਲਾ ਗੋਪੀਚੰਦ ਦਾ ਮੰਨਣਾ ਹੈ ਕਿ ਓਲੰਪਿਕ ਦਾ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੀ.ਵੀ. ਸਿੰਧੂ ਦੀ ਹਾਰ ਨੂੰ ਉਸ ਦੀ ਅਸਫਲਤਾ ਨਹੀਂ ਮੰਨਿਆ ਜਾ ਸਕਦਾ, ਇਕ ਫੀਸਦੀ ਵੀ ਨਹੀਂ। 
ਗੋਪੀਚੰਦ ਨੇ ਕਿਹਾ, ”ਮੈਂ ਇਕ ਹਾਰ ਨੂੰ ਲੈ ਕੇ ਜ਼ਿਆਦਾ ਫਿਕਰਮੰਦ ਨਹੀਂ ਹੋ ਸਕਦਾ ਜੇਕਰ ਪ੍ਰਕਿਰਿਆ ਸਹੀ ਹੈ। ਅਸੀਂ ਇੱਥੇ ਕਾਫੀ ਉੱਚ ਪੱਧਰੀ ਖਿਡਾਰਨ ਦੀ ਗੱਲ ਕਰ ਰਹੇ ਹਾਂ। ਦੁਨੀਆ ਦੀ ਪਹਿਲੇ ਅਤੇ ਤੀਜੇ ਨੰਬਰ ਦੀ। ਅਜਿਹਾ ਨਹੀਂ ਹੈ ਕਿ ਸਾਡੇ ਇੱਥੋਂ ਹਮੇਸ਼ਾ ਤੋਂ ਦੁਨੀਆ ਦੇ ਨੰਬਰ ਇਕ ਖਿਡਾਰੀ ਨਿਕਲਦੇ ਹਨ।” ਉਨ੍ਹਾਂ ਕਿਹਾ, ”ਦੁਨੀਆ ਦੀ ਨੰਬਰ ਇਕ ਖਿਡਾਰਨ ਤਾਈ ਜੂ ਚੰਗਾ ਖੇਡ ਰਹੀ ਹੈ ਪਰ ਸਿੰਧੂ ਨੇ ਉਸ ਨੂੰ ਓਲੰਪਿਕ ‘ਚ ਹਰਾਇਆ। ਉਹ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਵੀ ਪਹੁੰਚੀ। ਕੁਝ ਲੋਕ ਕਹਿ ਸਕਦੇ ਹਨ ਕਿ ਉਪ ਜੇਤੂ ਰਹਿਣਾ ਚੰਗਾ ਨਹੀਂ ਪਰ ਮੇਰੀ ਸੋਚ ਹਾਂ ਪੱਖੀ ਹੈ।” ਉਨ੍ਹਾਂ ਕਿਹਾ, ”ਮੈਂ ਨਤੀਜੇ ਤੋਂ ਖੁਸ਼ ਹਾਂ। ਮੈਂ ਇਸ ਨੂੰ ਅਸਫਲਤਾ ਨਹੀਂ ਮੰਨਦਾ, ਇਕ ਫੀਸਦੀ ਵੀ ਨਹੀਂ।”

Facebook Comment
Project by : XtremeStudioz