Close
Menu

ਸੀਰੀਆਈ ਫੌਜ ਨੇ ਅੱਤਵਾਦੀ ਹਮਲੇ ਨੂੰ ਕੀਤਾ ਅਸਫਲ

-- 19 November,2018

ਦਮਿਸ਼ਕ — ਸੀਰੀਆ ਦੀ ਫੌਜ ਨੇ ਅਲੈਪੋ ਸ਼ਹਿਰ ਦੇ ਰਿਹਾਇਸ਼ੀ ਇਲਾਕੇ ‘ਚ ਅੱਤਵਾਦੀਆਂ ਦੇ ਹਮਲੇ ਨੂੰ ਅਸਫਲ ਕਰ ਦਿੱਤਾ। ਪੱਛਮੀ ਏਸ਼ੀਆ ਦੇ ਸਮਾਚਾਰ ਚੈਨਲ ਨੇ ਦੱਸਿਆ ਕਿ ਅੱਤਵਾਦੀਆਂ ਨੇ ਦੋ ਜ਼ਿਲਿਆਂ ਨਿਊ ਅਲੈਪੋ ਅਤੇ ਅਲ ਜਹਰਾ ਜ਼ਿਲਿਆਂ ‘ਚ ਗੋਲੀਬਾਰੀ ਕੀਤੀ। ਸੀਰੀਆ ਦੀ ਫੌਜ ਨੇ ਸਖਤ ਕਾਰਵਾਈ ਕਰਦੇ ਹੋਏ ਕਈ ਅੱਤਵਾਦੀਆਂ ਨੂੰ ਜ਼ਖਮੀ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਅੱਤਵਾਦੀ ਸੀਰੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰ ਅਲੈਪੋ ‘ਚ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ, ਜਿਸ ਨਾਲ ਕਿ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ। ਇਸ ਤਰ੍ਹਾਂ ਉਹ ਇਨ੍ਹਾਂ ਇਲਾਕਿਆਂ ‘ਚ ਆਪਣਾ ਰਾਜ ਕਰ ਲੈਂਦੇ ਹਨ। ਲੰਬੇ ਸਮੇਂ ਤੋਂ ਚੱਲਦੇ ਆ ਰਹੇ ਇਸ ਸੰਘਰਸ਼ ਦਾ ਅਜੇ ਤਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਹਰ ਸਮੇਂ ਡਰ ‘ਚ ਹੀ ਲੰਘਦੀ ਹੈ।  
Facebook Comment
Project by : XtremeStudioz