Close
Menu

ਸੀਵਰੇਜ ਦੇ ਮੁੱਦੇ ’ਤੇ ਮਨਪ੍ਰੀਤ ਨੇ ਕੀਤੀ ਨਿਗਮ ਅਫਸਰਾਂ ਦੀ ਝਾੜ-ਝੰਬ

-- 16 July,2018

ਬਠਿੰਡਾ, ਇਸ ਸ਼ਹਿਰ ਦੇ ਸੀਵਰੇਜ ਓਵਰਫਲੋਅ ਦੀਆਂ ਖ਼ਬਰਾਂ ਤੋਂ ਅੱਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਦੇ ਨਗਰ ਨਿਗਮ, ਤਿਵੈਣੀ ਕੰਪਨੀ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦੀ ਕਲਾਸ ਲਾਈ। ਜ਼ਿਕਰਯੋਗ ਹੈ ਕਿ ਸ਼ਹਿਰ ਅੰਦਰ ਸੀਵਰੇਜ ਬੰਦ ਹੋਣ ਦੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ।
ਸ੍ਰੀ ਬਾਦਲ ਨੇ ਮੀਟਿੰਗ ਵਿੱਚ ਸੀਵਰੇਜ ਮੁੱਦੇ ’ਤੇ ਨਗਮ ਦੇ ਅਧਿਕਾਰੀਆਂ ਦੀ ਕਲਾਸ ਲਾਉਂਦਿਆਂ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਹਾਲਤ ਵਿੱਚ ਸੀਵਰੇਜ ਦੀ ਸਮੱਸਿਆ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਨਗਰ ਨਿਗਮ, ਤਿਵੈਣੀ ਕੰਪਨੀ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਇੱਕ ਦੂਜੇ ’ਤੇ ਜ਼ਿੰਮੇਵਾਰੀ ਸੁੱਟਣ ਦੀ ਬਜਾਏ ਆਪਸ ਵਿੱਚ ਸੰਧੀ ਕਰਨ ਤਾਂ ਜੋ ਸ਼ਹਿਰ ਵਿੱਚ ਸੀਵਰੇਜ ਬੰਦ ਦੀ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਜਿਸ ਮਹੱਲੇ ਵਿੱਚ ਸੀਵਰੇਜ ਦੀ ਸਮੱਸਿਆ ਆਉਂਦੀ ਹੈ ਉਸ ਮੁਹੱਲੇ ਵਿੱਚ ਕੰਮ ਕਰਦੇ ਕਰਮਚਾਰੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਮੀਟਿੰਗ ਵਿੱਚ ਅਧਿਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਸ਼ਹਿਰ ਲਈ ਪੈਸੇ ਦੀ ਕਮੀ ਨਹੀਂ ਆਉਣ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਸੀਵਰੇਜ ਦੇ ਪੁਖਤਾ ਪ੍ਰਬੰਧ ਲਈ ਮਾਹਰਾਂ ਜਾਂ ਸਾਜ਼ੋ-ਸਾਮਾਨ ਦੀ ਲੋੜ ਹੈ ਤਾਂ ਲਿਸਟ ਬਣਾ ਕੇ ਦਿੱਤੀ ਜਾਵੇ ਪਰ ਸ਼ਹਿਰ ਵਾਸੀਆਂ ਨੂੰ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਕਰੋੜਾਂ ਰੁਪਏ ਖ਼ਰਚ ਕੇ ਸੀਵਰੇਜ ਪਾਇਆ ਗਿਆ ਸੀ ਪਰ ਇਸ ਨਾਲ ਵੀ ਲੋਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ।

Facebook Comment
Project by : XtremeStudioz