Close
Menu

ਸ੍ਰੀਲੰਕਾ ਏਸ਼ੀਆ ਕ੍ਰਿਕਟ ਕੱਪ ਤੋਂ ਬਾਹਰ

-- 19 September,2018

ਦੁਬਈ, ਅੱਜ ਇਥੇ ਏਸ਼ੀਆ ਕੱਪ ਦੇ ਗਰੁੱਪ ਬੀ ਦੇ ਮੈਚ ਵਿੱਚ ਅਫਗਾਨਿਸਤਾਨ ਨੇ ਸ੍ਰੀਲੰਕਾ ਨੂੰ 91 ਦੌੜਾਂ ਨਾਲ ਹਰਾ ਕੇ ਉਸ ਦੀ ਏਸ਼ੀਆ ਕੱਪ ਦੀ ਦਾਅਵੇਦਾਰੀ ਖਤਮ ਕਰ ਦਿੱਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦਿਆਂ ਅਫਗਾਨਿਸਤਾਨ ਨੇ 249 ਦੌੜਾਂ ਬਣਾਈਆਂ। ਰਹਿਮਤ ਸ਼ਾਹ ਨੇ 72, ਇੰਸਾਉੱਲਾ ਜਨਾਤ ਨੇ 45, ਮੁਹੰਮਦ ਸ਼ਹਿਜਾਦ ਨੇ 34 ਅਤੇ ਹਸ਼ਮਤੁੱਲਾ ਸ਼ਾਹਿਦੀ ਨੇ 37 ਦੌੜਾਂ ਦਾ ਯੋਗਦਾਨ ਪਾਇਆ।

ਦੂਜੇ ਪਾਸੇ ਸ੍ਰੀਲੰਕਾ ਦੀ ਟੀਮ 41.2 ਓਵਰਾਂ ਵਿੱਚ 158 ’ਤੇ ਸਿਮਟ ਗਈ। ਸ੍ਰੀਲੰਕਾ ਦੇ ਖਿਡਾਰੀ ਅਫਗਾਨਿਸਤਾਨ ਦੇ ਫਿਰਕੀ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕੇ। ਉਸ ਦੀ ਸ਼ੁਰੂਆਤ ਮਾੜੀ ਰਹੀ ਤੇ ਇਕ ਤੋਂ ਬਾਅਦ ਇਕ ਵਿਕਟ ਡਿਗਦੀ ਰਹੀਂ। ਕੋਈ ਵੀ ਖਿਡਾਰੀ ਬਹੁਤੀ ਦੇਰ ਮੈਦਾਨ ’ਤੇ ਟਿਕ ਨਹੀਂ ਸਕਿਆ। ਸ੍ਰੀਲੰਕਾ ਦੇ ਅੱਠ ਖਿਡਾਰੀ ਫਿਕਰੀ ਗੇਂਦਬਾਜ਼ਾਂ ਦਾ ਨਿਸ਼ਾਨਾ ਬਣੇ ਜਦੋਂ ਕਿ ਦੋ ਰਨਆਊਟ ਹੋਏ। ਸ੍ਰੀਲੰਕਾ ਵੱਲੋਂ ਉਪਲ ਥਰੰਗਾ ਨੇ ਸਭ ਤੋਂ ਵਧ 36 ਦੌੜਾਂ ਬਣਾਈਆਂ। ਅਫਗਾਨਿਸਤਾਨ ਦੇ ਗੇਂਦਬਾਜ਼ ਰਾਸ਼ਿਦ ਖਾਨ, ਮੁਜੀਬਉਰ ਰਹਿਮਾਨ, ਗੁਲਬਦੀਨ ਨਾਇਬ, ਮੁਹੰਮਦ ਨਬੀ ਸਫ਼ਲ ਗੇਂਦਬਾਜ਼ ਰਹੇ। ਇਨ੍ਹਾਂ ਨੇ ਦੋ ਦੋ ਵਿਕਟਾਂ ਲਈਆਂ।

Facebook Comment
Project by : XtremeStudioz