Close
Menu

ਸੰਨੀ ਨੇ ਇਕ ਬੱਚੇ ਨੂੰ ਗੋਦ ਲਿਆ

-- 20 July,2017

ਮੁੰਬਈ— ਸੰਨੀ ਲਿਓਨ ਤੇ ਡੈਨੀਅਲ ਵੈਬਰ ਦੀ ਜ਼ਿੰਦਗੀ ‘ਚ ਇਕ ਨਵਾਂ ਮੈਂਬਰ ਆ ਗਿਆ ਹੈ। ਸੰਨੀ ਮਾਂ ਬਣ ਗਈ ਹੈ। ਜੀ ਹਾਂ, ਸੰਨੀ ਨੇ ਇਕ ਬੇਟੀ ਨੂੰ ਗੋਦ ਲਿਆ ਹੈ। ਇਹ ਬੱਚੀ ਮਹਾਰਾਸ਼ਟਰ ਦੇ ਲਾਤੂਰ ਦੀ ਹੈ। ਇਸ ਦਾ ਅਧਿਕਾਰਕ ਨਾਂ ਨਿਸ਼ਾ ਕੌਰ ਵੈਬਰ ਹੈ। ਮਾਂ ਬਣਨ ਦੀ ਗੱਲ ਨੂੰ ਲੈ ਕੇ ਹਾਲ ਹੀ ‘ਚ ਸੰਨੀ ਲਿਓਨ ਨੇ ਆਪਣੇ ਮਨ ਦੀ ਗੱਲ ਸ਼ੇਅਰ ਕੀਤੀ ਸੀ।
ਸੰਨੀ ਕੋਲੋਂ ਜਦੋਂ ਪੁੱਛਿਆ ਗਿਆ ਸੀ ਕਿ ਕੀ ਉਹ ਬੱਚੇ ਦੀ ਪਲਾਨਿੰਗ ਕਰ ਰਹੀ ਹੈ ਤਾਂ ਉਸ ਨੇ ਕਿਹਾ, ‘ਮੈਂ ਬੱਚਾ ਚਾਹੁੰਦੀ ਹਾਂ ਪਰ ਪ੍ਰੈਗਨੈਂਸੀ ਤੋਂ ਡਰਦੀ ਹਾਂ। ਹਾਲਾਂਕਿ ਪ੍ਰੈਗਨੈਂਟ ਹੋਣ ਬਾਰੇ ਸੋਚਣਾ ਅਜੇ ਮੇਰੇ ਲਈ ਕਾਫੀ ਮੁਸ਼ਕਿਲ ਹੋਵੇਗਾ ਕਿਉਂਕਿ ਫਿਲਹਾਲ ਮੇਰੇ ਕੋਲ ਬਹੁਤ ਕੰਮ ਹੈ ਪਰ ਕੌਣ ਜਾਣਦਾ ਹੈ ਕਿ ਕਿਥੋਂ ਮੇਰੀ ਗੋਦ ‘ਚ ਇਕ ਬੱਚਾ ਆ ਜਾਵੇ ਤੇ ਸਾਰੇ ਹੈਰਾਨ ਰਹਿ ਜਾਣ ਕਿ ਇਹ ਬੱਚਾ ਆਖਿਰ ਆਇਆ ਕਿਥੋਂ ਹੈ?’
ਹਾਲ ਹੀ ‘ਚ ਬੱਚਿਆਂ ਨਾਲ ਸਮਾਂ ਬਤੀਤ ਕਰਨ ਬਾਰੇ ਸੰਨੀ ਨੇ ਦੱਸਿਆ ਸੀ, ‘ਮੇਰੀ ਬੱਚਿਆਂ ਨਾਲ ਕਾਫੀ ਬਣਦੀ ਹੈ। ਅਸੀਂ ਦਿਲ ਤੋਂ ਮਿਲਦੇ ਹਾਂ… ਲਗਭਗ ਪਾਗਲਾਂ ਵਾਂਗ। ਇਕ ਵਾਰ ਤਾਂ ਇਕ ਬੱਚਾ ਆਪਣੀ ਮਾਂ ਨਾਲ ਜਾਣ ਨੂੰ ਵੀ ਤਿਆਰ ਨਹੀਂ ਸੀ, ਉਸ ਨੇ ਸਿਰਫ ਮੇਰੇ ਕੋਲ ਰਹਿਣਾ ਸੀ, ਵਾਕਈ ਅਜੀਬ ਸਥਿਤੀ ਬਣ ਗਈ ਸੀ। ਮੈਨੂੰ ਬੱਚੇ ਬਹੁਤ ਪਿਆਰੇ ਲੱਗਦੇ ਹਨ। ਖੁਸ਼ਕਿਸਮਤ ਰਹੀ ਤਾਂ ਇਕ ਦਿਨ ਮੇਰੀ ਗੋਦ ‘ਚ ਵੀ ਬੇਬੀ ਹੋਵੇਗਾ ਤੇ ਉਸ ਦਿਨ ਖੁਦਾ ਦੀ ਬਹੁਤ ਧੰਨਵਾਦੀ ਰਹਾਂਗੀ।’

Facebook Comment
Project by : XtremeStudioz