Close
Menu

ਸੰਸਦ ‘ਚ ਗੂੰਗੇ ਰਹਿੰਦੇ ਹਨ ਰਾਹੁਲ ਗਾਂਧੀ, ਸਵਾ ਸ਼ੇਰ ਨਾ ਬਣਨ- ਅਸ਼ਵਨੀ ਚੌਬੇ

-- 24 April,2018

ਭਾਗਲਪੁਰ— ਸੰਸਦ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ 15 ਮਿੰਟ ਦਾ ਭਾਸ਼ਣ ਕਰਵਾਉਣ ਦੀ ਚੁਣੌਤੀ ‘ਤੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਮੰਗਲਵਾਰ ਨੂੰ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ। ਚੌਬੇ ਨੇ ਕਿਹਾ ਕਿ ਪੀ.ਐੱਮ. ਮੋਦੀ ਸ਼ੇਰ ਹਨ ਅਤੇ ਰਾਹੁਲ ਗਾਂਧੀ ਸਵਾ ਸ਼ੇਰ ਬਣਨ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਨੇ ਸਵਾਲ ਕੀਤਾ ਕਿ ਕਾਂਗਰਸ ਪ੍ਰਧਾਨ ਲੋਕ ਸਭਾ ‘ਚ ਕਿਉਂ ਗੂੰਗੇ ਰਹਿੰਦੇ ਹਨ? ਉਨ੍ਹਾਂ ਦੇ ਬਿਆਨਾਂ ‘ਚ ਕੀ ਕੋਈ ਤੱਤ ਰਹਿੰਦਾ ਹੈ? ਕੇਂਦਰੀ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ,”ਰਾਹੁਲ ਜੀ ਸੋਚਦੇ ਹਨ ਕਿ ਆਪਣਾ ਵੰਸ਼ਵਾਦ ਚੱਲਦਾ ਰਹੇ। ਉਹ ਸੰਵਿਧਾਨ ਦਾ ਮਜ਼ਾਕ ਨਾ ਉਡਾਉਣ। ਮੋਦੀ ਜੀ ਸ਼ੇਰ ਹਨ ਅਤੇ ਉਨ੍ਹਾਂ ਦੇ ਸਾਹਮਣੇ ਸਵਾ ਸ਼ੇਰ ਬਣਨ ਦੀ ਕੋਸ਼ਿਸ਼ ਨਾ ਕਰਨ। ਲੋਕ ਸਭਾ ‘ਚ ਰਾਹੁਲ ਗਾਂਧੀ ਗੂੰਗੇ ਕਿਉਂ ਰਹਿੰਦੇ ਹਨ? ਉਨ੍ਹਾਂ ਦੇ ਭਾਸ਼ਣ ‘ਚ ਕੋਈ ਤੱਤ ਰਹਿੰਦਾ ਹੈ ਕੀ? ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਭਗੌੜੇ ਨੀਰਵ ਮੋਦੀ, ਵਿਜੇ ਮਾਲਿਆ ਅਤੇ ਰਾਫੇਲ ਡੀਲ ਦਾ ਨਾਂ ਲੈ ਪੀ.ਐੱਮ. ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਕਿਹਾ,”ਮੋਦੀ ਸੰਸਦ ‘ਚ ਖੜ੍ਹੇ ਹੋਣ ਤੋਂ ਘਬਰਾਉਂਦੇ ਹਨ। ਮੇਰਾ 15 ਮਿੰਟ ਦਾ ਭਾਸ਼ਣ ਉੱਥੇ ਕਰਵਾ ਦਿਓ ਰਾਫੇਲ ਅਤੇ ਨੀਰਵ ‘ਤੇ ਗੱਲ ਕਰਾਂਗਾ। ਮੈਂ ਕਹਿੰਦਾ ਹਾਂ ਕਿ ਇਸ ਤੋਂ ਬਾਅਦ ਮੋਦੀ ਉੱਥੇ ਖੜ੍ਹੇ ਨਹੀਂ ਹੋ ਸਕਣਗੇ। ਨੀਰਵ ਮੋਦੀ 30 ਹਜ਼ਾਰ ਕਰੋੜ ਰੁਪਏ ਲੈ ਕੇ ਦੌੜ ਗਿਆ। ਉਨ੍ਹਾਂ ਦੇ ਦੋਸਤ ਇਕ ਸ਼ਬਦ ਨਹੀਂ ਕਹਿੰਦੇ ਹਨ। ਪਹਿਲੀ ਵਾਰ ਸਰਕਾਰ ਨੇ ਸੰਸਦ ਨੂੰ ਰੋਕ ਦਿੱਤਾ। ਲੋਕ ਕਹਿੰਦੇ ਹਨ ਵਿਰੋਧੀ ਧਿਰ ਸੰਸਦ ਨਹੀਂ ਚੱਲਣ ਦਿੰਦੀ ਹੈ। ਪ੍ਰੈੱਸ ਨੂੰ ਦਬਾਇਆ ਜਾ ਰਿਹਾ ਹੈ।

ਕਾਂਗਰਸ ਪ੍ਰਧਾਨ ਨੇ ਪੀ.ਐੱਮ. ਦੀ ਕਿਤਾਬ ‘ਕਰਮਯੋਗੀ ਬਾਇ ਨਰਿੰਦਰ ਮੋਦੀ’ ਦੇ ਕੋਟ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੂੰ ਦਲਿਤ ਵਿਰੋਧੀ ਤੱਕ ਦੱਸ ਦਿੱਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਸਰਕਾਰ ‘ਤੇ ਸੁਪਰੀਮ ਕੋਰਟ, ਸੰਸਦ ਨੂੰ ਖਤਮ ਕਰਨ ਦੀ ਸਾਜਿਸ਼ ਦਾ ਦੋਸ਼ ਵੀ ਲਗਾਇਆ। ਰਾਹੁਲ ਨੇ ਕਿਹਾ,”ਪੀ.ਐੱਮ. ਨੇ ਆਪਣੀ ਕਿਤਾਬ ‘ਚ ਲਿਖਿਆ ਹੈ ਕਿ ਵਾਲਮੀਕਿ ਸਮਾਜ ਦਾ ਵਿਅਕਤੀ ਜੋ ਕੰਮ ਕਰਦਾ ਹੈ, ਉਹ ਪੇਟ ਭਰਨ ਲਈ ਨਹੀਂ ਕਰਦੇ ਹਨ। ਜੇਕਰ ਉਹ ਇਹ ਕੰਮ ਸਿਰਫ ਪੇਟ ਭਰਨ ਲਈ ਕਰਦਾ ਤਾਂ ਇਸ ਨੂੰ ਸਾਲ ਭਰ ਨਹੀਂ ਕਰਦੇ। ਉਹ ਇਹ ਕੰਮ ਰੂਹਾਨੀਅਤ ਲਈ ਕਰਦੇ ਹਨ।” ਰਾਹੁਲ ਨੇ ਪੀ.ਐੱਮ. ‘ਤੇ ਹਮਲਾਵਰ ਰੁਖ ਅਪਣਾਉਂਦੇ ਹੋਏ ਕਿਹਾ ਕਿ ਇਹ ਦਲਿਤਾਂ ਲਈ ਪੀ.ਐੱਮ. ਦੀ ਸੋਚ ਹੈ। ਚੌਬੇ ਨੇ ਕਿਹਾ ਕਿ ਅਗਲੀ ਵਾਰ ਵੀ ਪੀ.ਐੱਮ. ਮੋਦੀ ਦੀ ਅਗਵਾਈ ‘ਚ ਇਸ ਦੇਸ਼ ਦੇ ਅੰਦਰ ਇਕ ਹਥਿਆਰਬੰਦ ਅਤੇ ਮਜ਼ਬੂਤ ਐੱਨ.ਡੀ.ਏ. ਸਰਕਾਰ 2 ਤਿਹਾਈ ਤੋਂ ਵੀ ਵਧ ਬਹੁਮਤ ਨਾਲ ਬਣੇਗੀ। ਉਨ੍ਹਾਂ ਨੂੰ ਸ਼ਮਸ਼ਾਨ ਘਾਟ ਲਿਜਾਉਣ ਲਈ ਚਾਰ ਆਦਮੀ ਵੀ ਨਹੀਂ ਮਿਲਣਗੇ।

Facebook Comment
Project by : XtremeStudioz