Close
Menu

ਹਨੀਪ੍ਰੀਤ ਨੂੰ ਲੈ ਕੇ ਬਿਹਾਰ ਦੇ 7 ਜ਼ਿਲਿਆਂ ‘ਚ ਅਲਰਟ

-- 18 September,2017

ਨਵੀਂ ਦਿੱਲੀ— ਜਬਰ-ਜ਼ਨਾਹੀ ਬਾਬਾ ਰਾਮ ਰਹੀਮ ਦੀ ਨੇੜਲੀ ਹਨੀਪ੍ਰੀਤ ਫਰਾਰ ਹੈ। ਉਸਦੀ ਭਾਲ ਲਈ ਪੁਲਸ ਥਾਂ-ਥਾਂ ਹੱਥ-ਪੈਰ ਮਾਰ ਰਹੀ ਹੈ ਪਰ ਸ਼ਨੀਵਾਰ ਰਾਤ ਤੱਕ ਵੀ ਹਨੀਪ੍ਰੀਤ ਦਾ ਕੁਝ ਪਤਾ ਨਹੀਂ ਲੱਗਾ ਸੀ। ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਹਰਿਆਣਾ ਪੁਲਸ ਨੇ ਹਨੀਪ੍ਰੀਤ ਦੀ ਭਾਲ ਲਈ ਬਿਹਾਰ ਪੁਲਸ ਨਾਲ ਸੰਪਰਕ ਕੀਤਾ ਹੈ। ਬਿਹਾਰ ਦੇ ਉਨ੍ਹਾਂ ਸਾਰੇ 7 ਜ਼ਿਲਿਆਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਜੋ ਨੇਪਾਲ ਦੀ ਸਰਹੱਦ ਨਾਲ ਲੱਗਦੇ ਹਨ। ਅਲਰਟ ਪਿੱਛੋਂ ਇਨ੍ਹਾਂ ਜ਼ਿਲਿਆਂ ਵਿਚ ਪੁਲਸ ਨੇ ਵੱਖ-ਵੱਖ ਮੋਟਰ ਗੱਡੀਆਂ ਦੀ ਤਲਾਸ਼ੀ ਲੈਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਹਨੀਪ੍ਰੀਤ ਦੇ ਪੋਸਟਰ ਵੱਖ-ਵੱਖ ਸ਼ਹਿਰਾਂ ਵਿਚ ਲਾਏ ਗਏ ਹਨ। 
ਸ਼ੱਕ ਹੈ ਕਿ ਉਹ ਬਿਹਾਰ ਦੇ ਰਸਤੇ ਜਾਂ ਤਾਂ ਨੇਪਾਲ ਭੱਜ ਗਈ ਹੈ ਜਾਂ ਫਿਰ ਭੱਜਣ ਦੀ ਤਿਆਰੀ ਵਿਚ ਹੈ। 7 ਜ਼ਿਲਿਆਂ ਦੇ ਪ੍ਰਮੁੱਖ ਹੋਟਲਾਂ ਵਿਚ ਪੁਲਸ ਦੀਆਂ ਟੀਮਾਂ ਹਨੀਪ੍ਰੀਤ ਦੀ ਫੋਟੋ ਵਿਖਾ ਕੇ ਉਸ ਸੰਬੰਧੀ ਜਾਣਕਾਰੀ ਇਕੱਠੀ ਕਰ ਰਹੀਆਂ ਹਨ।

Facebook Comment
Project by : XtremeStudioz