Close
Menu

ਹਰ ਮਨ ਦੀ ਪ੍ਰੀਤ ਨਾਲ ਭਾਰਤ ਫਾਈਨਲ ’ਚ

-- 21 July,2017

ਡਰਬੀ,ਭਾਰਤ ਦੀ ਹਰਮਨਪ੍ਰੀਤ ਕੌਰ ਦੀ ਸ਼ਾਨਦਾਰ ਪਾਰੀ (171 ਨਾਬਾਦ) ਦੀ ਬਦੌਲਤ ਮਹਿਲਾ ਵਿਸ਼ਵ ਕੱਪ ਦੇ ਦੂਜੇ ਸੈਮੀ ਫਾਈਨਲ ਵਿੱਚ ਭਾਰਤ ਨੇ ਮੌਜੂਦਾ ਚੈਂਪੀਅਨ ਆਸਰਟਰੇਲਿਆ ਨੂੰ 36 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾ ਲਿਆ, ਜਿੱਥੇ ਉਸ ਦੀ ਟੱਕਰ ਐਤਵਾਰ ਨੂੰ ਮੇਜ਼ਬਾਨ ਇੰਗਲੈਂਡ ਨਾਲ ਹੋਵੇਗੀ।
ਭਾਰਤ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ਪਿੱਛੇ 281 ਦੌੜਾਂ ਦੀ ਚੁਣੌਤੀ ਦੇ ਜਵਾਬ ਵਿੱਚ ਆਸਟਰੇਲਿਆਈ ਟੀਮ 40.1 ਓਵਰਾਂ ਿਵੱਚ 245 ਦੌੜਾਂ ’ਤੇ ਹੀ ਸਿਮਟ ਗਈ। ਸਕੋਰ ਖੜ੍ਹਾ ਕੀਤਾ। ਅੱਜ ਮੀਂਹ ਆਉਣ ਕਾਰਨ ਸੈਮੀ ਫਾਈਨਲ ਥੋੜ੍ਹਾਂ ਪਛੜ ਕੇ ਸ਼ੁਰੂ ਹੋਇਆ ਅਤੇ ਮੈਚ ਦੇ ਓਵਰਾਂ ਦੀ ਗਿਣਤੀ 42-42 ਕਰ ਦਿੱਤੀ ਗਈੇ। ਭਾਰਤੀ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ ਪਹਿਲਾਂ ਬੱਲਬਾਜ਼ੀ ਕਰਨ ਦਾ ਫੈਸਲਾ ਕੀਤਾ।
ਇਸ ਦੌਰਾਨ ਭਾਰਤ ਦੀ ਹਰਮਨਪ੍ਰੀਤ ਕੌਰ ਨੇ ਕ੍ਰਿਸ਼ਮਈ ਪਾਰੀ ਖੇਡਦਿਆਂ ਸਿਰਫ 115 ਗੇਂਦਾਂ ਵਿੱਚ 20 ਚੌਕਿਆਂ ਅਤੇ ਸੱਤ ਛੱਕਿਆਂ ਦੀ ਸਹਾਇਤਾ ਨਾਲ 171 ਦੌੜਾਂ ਦੀ ਪਾਰੀ ਖੇਡ ਕੇ ਇਤਿਹਾਸ ਸਿਰਜ ਦਿੱਤਾ। ਹਰਮਨ ਨੇ ਭਾਰਤ ਨੂੰ ਦੋ ਵਿਕਟਾਂ ਪਿੱਛੇ 35 ਦੌੜਾਂ ਦੇ ਨਾਜ਼ੁਕ ਸਕੋਰ ਤੋਂ ਉਭਾਰਦਿਆਂ ਸਥਿਤੀ ਨੂੰ ਸੰਭਾਲਿਆ ਅਤੇ ਕਪਤਾਨ ਮਿਤਾਲੀ ਰਾਜ (36) ਦੇ ਨਾਲ 66 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਮਿਤਾਲੀ 61 ਗੇਂਦਾਂ ਵਿੱਚ ਦੋ ਚੌਕਿਆਂ ਦੀ ਮੱਦਦ ਨਾਲ 36 ਦੌੜਾਂ ਬਣਾ ਕੇ ਆਊਟ ਹੋ ਗਈ। ਉਸ ਸਮੇਂ ਭਾਰਤ ਦਾ ਸਕੋਰ ਤਿੰਨ ਵਿਕਟਾਂ ਉੁੱਤੇ 101 ਦੌੜਾਂ ਸੀ। ਅਜਿਹੇ ਸਮੇਂ ਹਰਮਨਪ੍ਰੀਤ ਨੂੰ  ਦੀਪਤੀ ਸ਼ਰਮਾ ਦਾ ਸ਼ਾਨਦਾਰ ਸਾਥ ਮਿਲਿਆ। ਦੋਵਾਂ ਨੇ ਚੌਥੇ ਵਿਕਟ ਲਈ 137 ਦੌੜਾਂ ਦੀ ਸਾਂਝੇਦਾਰੀ ਕੀਤੀ। 

Facebook Comment
Project by : XtremeStudioz