Close
Menu

ਹਾਕੀ: ਇੰਡੀਅਨ ਰੇਲਵੇ ਤੇ ਪੀਐੱਨਬੀ ਵੱਲੋਂ ਜਿੱਤਾਂ ਦਰਜ

-- 20 November,2018

ਚੰਡੀਗੜ੍ਹ, ਇੱਥੇ ਸੈਕਟਰ 42 ਦੇ ਹਾਕੀ ਸਟੇਡੀਅਮ ਵਿੱਚ ਚੱਲ ਰਹੀ ਹੀਰੋ 55ਵੀਂ ਨਹਿਰੂ ਸੀਨੀਅਰ ਹਾਕੀ ਚੈਂਪੀਅਨਸ਼ਿਪ ਵਿੱਚ ਅੱਜ ਪੂਲ ‘ਏ’ ਦੇ ਖੇਡੇ ਗਏ ਦੋ ਲੀਗ ਮੈਚਾਂ ਵਿੱਚ ਇੰਡੀਅਨ ਰੇਲਵੇ ਅਤੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੇ ਜਿੱਤਾਂ ਦਰਜ ਕੀਤੀਆਂ। ਇੰਡੀਅਨ ਰੇਲਵੇ ਨੇ ਪਹਿਲੇ ਮੈਚ ਵਿੱਚ ਆਰਮੀ ਇਲੈਵਨ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਦੇ ਪਰਦੀਪ ਸਿੰਘ (24ਵੇਂ ਮਿੰਟ), ਸੁਮਨ ਕੁੱਜਰ (28ਵੇਂ ਮਿੰਟ), ਅਜਮੇਰ ਸਿੰਘ (29ਵੇਂ ਮਿੰਟ) ਅਤੇ ਅਮੋਨ ਮਿਰਾਸ਼ ਟਿਰਕੀ (49ਵੇਂ ਮਿੰਟ) ਨੇ ਚਾਰ ਗੋਲ ਦਾਗ਼ੇ, ਜਦਕਿ ਆਰਮੀ ਇਲੈਵਨ ਵੱਲੋਂ ਸਿਰਫ਼ ਰਜਨੀਸ਼ ਸਲਾਰੀਆ ਹੀ (63ਵੇਂ ਮਿੰਟ) ਗੋਲ ਕਰ ਸਕਿਆ। ਇਸ ਤਰ੍ਹਾਂ ਇੰਡੀਅਨ ਰੇਲਵੇ 4-1 ਗੋੋਲਾਂ ਨਾਲ ਜੇਤੂ ਰਹੀ। ਸਈਅਦ ਨਿਵਾਜ਼ ਗਰੀਮ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ।
ਦੂਜੇ ਮੈਚ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਖਿਡਾਰੀਆਂ ਨੇ ਸਾਈਂ ਸੈਂਟਰ ਲਖਨਊ ਦੀ ਪੇਸ਼ ਨਾ ਜਾਣ ਦਿੱਤੀ ਅਤੇ ਮੈਦਾਨ ਵਿੱਚ ਉਤਰਦਿਆਂ ਹੀ ਗੋਲਾਂ ਦੀ ਝੜੀ ਲਾ ਦਿੱਤੀ। ਮੈਚ ਸ਼ੁਰੂ ਹੋਣ ਤੋਂ ਤਿੰਨ ਮਿੰਟ ਬਾਅਦ ਹੀ ਸੰਜੇ ਨੇ ਗੋਲ ਦਾਗ਼ ਦਿੱਤਾ। ਸੰਜੇ (ਤੀਜੇ ਤੇ 68ਵੇਂ ਮਿੰਟ) ਅਤੇ ਸ਼ਮਸ਼ੇਰ (ਅੱਠਵੇਂ ਤੇ 61ਵੇਂ ਮਿੰਟ) ਨੇ ਦੋ-ਦੋ ਗੋਲ ਕੀਤੇ, ਜਦੋਂਕਿ ਗੁਰਜਿੰਦਰ (18ਵੇਂ ਮਿੰਟ), ਪ੍ਰਕਾਸ਼ ਸਾਰਲਾ (20ਵੇਂ ਮਿੰਟ), ਸੁਖਜੀਤ (41ਵੇਂ ਮਿੰਟ) ਅਤੇ ਗੁਰਸਿਮਰਨ ਨੇ (46ਵੇਂ ਮਿੰਟ) ਇੱਕ-ਇੱਕ ਗੋਲ ਕੀਤਾ। ਸਾਈਂ ਲਖਨਊਂ ਦੀ ਟੀਮ ਜਵਾਬ ਵਿੱਚ ਸਿਰਫ਼ ਇੱਕ ਗੋਲ ਹੀ ਕਰ ਸਕੀ। ਪੰਜਾਬ ਨੈਸ਼ਨਲ ਬੈਂਕ ਨੇ ਇਹ ਮੈਚ 8-1 ਗੋਲਾਂ ਨਾਲ ਜਿੱਤਿਆ। ਉਸ ਦੇ ਖਿਡਾਰੀ ਗਗਨਦੀਪ ਨੂੰ ‘ਮੈਨ ਆਫ਼ ਦਾ ਮੈਚ’ ਚੁਣਿਆ ਗਿਆ। ਇਸ ਮੌਕੇ ਜਨਰਲ ਸਕੱਤਰ ਕੁੱਕੂ ਵਾਲੀਆ, ਡਾਇਰੈਕਟਰ ਆਸ਼ੂਤੋਸ਼ ਵਰਮਾ, ਸੁਨੀਲ ਖੁੱਲਰ, ਆਈਡੀ ਕਪੂਰ, ਆਨੰਦ ਪ੍ਰਕਾਸ਼ ਕੌਸ਼ਿਕ, ਮਹੇਸ਼ ਸ਼ਰਮਾ ਹਾਜ਼ਰ ਸਨ।
ਮੰਗਲਵਾਰ ਨੂੰ ਪੂਲ ‘ਬੀ’ ਦੇ ਮੈਚ ਹੋਣਗੇ। ਪਹਿਲਾ ਮੈਚ ਪੰਜਾਬ ਐਂਡ ਸਿੰਧ ਬੈਂਕ ਤੇ ਮੁੰਬਈ ਇਲੈਵਨ ਵਿਚਾਲੇ ਅਤੇ ਦੂਜਾ ਮੈਚ ਕੈਗ ਇਲੈਵਨ ਤੇ ਏਅਰ ਇੰਡੀਆ ਵਿਚਕਾਰ ਖੇਡਿਆ ਜਾਵੇਗਾ।

Facebook Comment
Project by : XtremeStudioz