Close
Menu

‘ਹਾਫ ਗਰਲਫਰੈਂਡ’ ਨੇ ਬਾਕਸ ਆਫਿਸ ‘ਤੇ ਪਹਿਲੇ ਦਿਨ ਕੀਤੀ ਕਾਫੀ ਚੰਗੀ ਸ਼ੁਰੂਆਤ

-- 20 May,2017

ਮੁੰਬਈ— ਮੋਹਿਤ ਸੂਰੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਹਾਫ ਗਰਲਫਰੈਂਡ’ ਬੀਤੇ ਦਿਨ ਸਿਨੇਮਾਘਰ ‘ਚ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਬਾਕਸ ਆਫਿਸ ‘ਤੇ ਪਹਿਲੇ ਦਿਨ 10 ਕਰੋੜ 27 ਲੱਖ ਨਾਲ ਕਾਫੀ ਚੰਗੀ ਸ਼ੁਰੂਆਤ ਕੀਤੀ ਹੈ। ਬੀਤੇ ਦਿਨੀਂ ਇਸ ਦੇ ਟਰੇਲਰ ਨੂੰ ਦੇਖਣ ਤੋਂ ਬਾਅਦ ਹੀ ਇਹ ਅੰਦਾਜ਼ਾ ਲੱਗ ਗਿਆ ਸੀ ਕਿ ਫਿਲਮ ਬਾਕਸਆਫਿਸ ‘ਤੇ ਚੰਗਾ ਕਾਰੋਬਾਰ ਕਰੇਗੀ। ਇਸ ਤੋਂ ਇਲਾਵਾ ਫਿਲਮ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 
ਜ਼ਿਕਰਯੋਗ ਹੈ ਕਿ ਅਰਜੁਨ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ ‘ਹਾਫ ਗਰਲਫਰੈਂਡ’ ਮਸ਼ਹੂਰ ਲੇਖਕ ਚੇਤਨ ਭਗਤ ਦੇ ਨਾਵਲ ‘ਤੇ ਆਧਾਰਿਤ ਸੀ। ਫਿਲਮ ‘ਚ ਅਰਜੁਨ ਇਕ ਬਿਹਾਰੀ ਲੜਕੇ ਮਾਧਵ ਦੇ ਕਿਰਦਾਰ ‘ਚ ਨਜ਼ਰ ਆ ਰਿਹਾ ਹੈ ਅਤੇ ਸ਼ਰਧਾ ਰਿਆ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ ਜੋ ਬਾਸਕਿਟ ਬਾਲ ਖੇਡਦੀ ਫਿਲਮ ‘ਚ ਨਜ਼ਰ ਆਉਂਦੀ ਹੈ। ਇਸ ਤੋਂ ਇਲਾਵਾ ਪਹਿਲੇ ਦਿਨ ਦੀ ਕਮਾਈ ਤੋਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਫਿਲਮ ਵੀਕੈਂਡ ‘ਤੇ ਕਾਫੀ ਵਧੀਆ ਕਾਰੋਬਾਰ ਕਰ ਜਾਵੇਗੀ।

Facebook Comment
Project by : XtremeStudioz