Close
Menu

ਹਾਰ ਦੇ ਡਰ ਨਾਲ ਮੋਦੀ ਦਾ ਚਿਹਰਾ ਪੀਲਾ ਪਿਆ: ਮਮਤਾ

-- 21 April,2019

ਪਾਨੀਘਟਾ (ਪੱਛਮੀ ਬੰਗਾਲ), 21 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਾਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ਹਾਰਨ ਦੇ ਡਰ ਕਾਰਨ ਪੀਲੇ ਪਏ ਹੋਏ ਹਨ ਅਤੇ ਫਿਰਕਾਪ੍ਰਸਤੀ ਦੇ ਆਧਾਰ ’ਤੇ ਲੋਕਾਂ ਨੂੰ ਵੰਡ ਕੇ ਸੂਬੇ ’ਚ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਮਮਤਾ ਨੇ ਕ੍ਰਿਸ਼ਨਾਨਗਰ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਮੋਹੁਆ ਮੋਇਤ੍ਰਾ ਦੀ ਹਮਾਇਤ ’ਚ ਇੱਥੇ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੋਦੀ ਜਾਣਦੇ ਹਨ ਕਿ ਉਹ ਚੋਣਾਂ ਹਾਰ ਜਾਣਗੇ। ਇਸੇ ਕਰਕੇ ਉਨ੍ਹਾਂ ਦਾ ਚਿਹਰਾ ਪੀਲਾ ਪੈ ਗਿਆ ਹੈ। ਉਹ ਹਾਰ ਨਾਲ ਹੋਣ ਵਾਲੇ ਅੰਤ ਤੋਂ ਪੀੜਤ ਹਨ ਅਤੇ ਉੱਤਰ ਪ੍ਰਦੇਸ਼, ਰਾਜਸਥਾਨ, ਨਵੀਂ ਦਿੱਲੀ, ਪੰਜਾਬ, ਆਂਧਰਾ ਪ੍ਰਦੇਸ਼, ਗੁਜਰਾਤ, ਉੜੀਸਾ ਤੇ ਹੋਰਨਾਂ ਸੂਬਿਆਂ ’ਚ ਹਾਰ ਬਾਰੇ ਸੋਚ ਕੇ ਰੋਜ਼ਾਨਾ ਬਿਆਨਬਾਜ਼ੀ ਕਰ ਰਹੇ ਹਨ।’ ਉਨ੍ਹਾਂ ਕਿਹਾ, ‘ਭਾਜਪਾ ਜੇਕਰ ਤ੍ਰਿਪੁਰਾ ’ਚ ਜਿੱਤ ਵੀ ਜਾਂਦੀ ਹੈ ਤਾਂ ਮੈਨੂੰ ਬੁਰਾ ਨਹੀਂ ਲੱਗੇਗਾ ਕਿਉਂਕਿ ਉੱਥੋਂ ਉਨ੍ਹਾਂ ਨੂੰ 543 ਸੀਟਾਂ ਨਹੀਂ ਮਿਲਣਗੀਆਂ। ਇਹੀ ਵਜ੍ਹਾ ਹੈ ਕਿ ਮੋਦੀ ਲੋਕਾਂ ਨੂੰ ਹਿੰਦੂ-ਮੁਸਲਮਾਨਾਂ ਦੇ ਆਧਾਰ ’ਤੇ ਵੰਡ ਕੇ ਵੋਟ ਹਾਸਲ ਕਰਨ ਲਈ ਬੰਗਾਲ ਦੇ ਆਲੇ-ਦੁਆਲੇ ਘੁੰਮ ਰਹੇ ਹਨ।’ ਮਮਤਾ ਨੇ ਦੇਸ਼ ਨੂੰ ਬਚਾਉਣ ਲਈ ਲੋਕਾਂ ਨੂੰ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਜੇਕਰ ਤੁਸੀਂ ਦੇਸ਼ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਭਾਜਪਾ ਨੂੰ ਵੋਟ ਨਾ ਪਾਓ। ਕੀ ਤੁਸੀਂ ਨੋਟਬੰਦੀ ਦੌਰਾਨ ਮਿਲੇ ਦੁੱਖਾਂ ਨੂੰ ਭੁੱਲ ਗਏ ਹੋ। ਕਰੋੜਾਂ ਲੋਕ ਪੀੜਤ ਹੋਏ ਸਨ। ਹੁਣ ਚੋਣਾਂ ਆ ਗਈਆਂ ਹਨ ਤਾਂ ਕੀ ਤੁਸੀਂ ਉਨ੍ਹਾਂ ਨੂੰ ਜਵਾਬ ਨਹੀਂ ਦੇਵੋਗੇ।’

Facebook Comment
Project by : XtremeStudioz