Close
Menu

ਹਿਮਾਚਲ ’ਚ ਮਿੱਗ ਹਾਦਸਾਗ੍ਰਸਤ, ਪਾਇਲਟ ਦੀ ਮੌਤ

-- 19 July,2018

ਸ਼ਿਮਲਾ/ਨਵੀਂ ਦਿੱਲੀ, 19 ਜੁਲਾਈ–ਭਾਰਤੀ ਹਵਾਈ ਸੈਨਾ ਦਾ ਇਕ ਮਿੱਗ-21 ਲੜਾਕੂ ਜਹਾਜ਼ ਅੱਜ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਹਾਦਸਾਗ੍ਰਸਤ ਹੋ ਗਿਆ। ਹਵਾਈ ਸੈਨਾ ਦੇ ਅਧਿਕਾਰੀਆਂ ਮੁਤਾਬਕ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਸਕੂਐਡਰਨ ਲੀਡਰ ਮੀਤ ਕੁਮਾਰ ਦੀ ਮੌਤ ਹੋ ਗਈ ਹੈ। ਇਹ ਜਹਾਜ਼ ਪਠਾਨਕੋਟ ਏਅਰਬੇਸ ਤੋਂ ਰੁਟੀਨ ਉਡਾਣ ਉੱਤੇ ਸੀ ਤੇ ਦੁਪਹਿਰ ਬਾਅਦ ਕਰੀਬ 1 ਵੱਜ ਕੇ 20 ਮਿੰਟ ’ਤੇ ਹਾਦਸੇ ਦਾ ਸ਼ਿਕਾਰ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਅਧਿਕਾਰੀਆਂ ਮੁਤਾਬਕ ਡਿੱਗਣ ਤੋਂ ਪਹਿਲਾਂ ਜਹਾਜ਼ ਕਰੀਬ ਇਕ ਘੰਟੇ ਦੀ ਉਡਾਣ ਭਰ ਚੁੱਕਾ ਸੀ। ਹਵਾਈ ਸੈਨਾ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਕੇਂਦਰੀ ੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਪਾਇਲਟ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰੂਸ ’ਚ ਬਣੇ ਤੇ ਹਵਾਈ ਫ਼ੌਜ ਵਿੱਚ ਕਰੀਬ ਚਾਰ ਦਹਾਕੇ ਪਹਿਲਾਂ ਸ਼ਾਮਲ ਕੀਤੇ ਗਏ ਮਿੱਗ-21 ਜਹਾਜ਼ ਪਿਛਲੇ ਲੰਮੇਂ ਸਮੇਂ ਤੋਂ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਵੇਲੇ ਹਵਾਈ ਫ਼ੌਜ ਕੋਲ ਸਿਰਫ਼ ਇਕ ਸਕੂਐਡਰਨ (18 ਜਹਾਜ਼) ਅਜਿਹੇ ਜਹਾਜ਼ਾਂ ਦੀ ਬਚੀ ਹੈ ਜਿਸ ਨੂੰ ਹਵਾਈ ਫ਼ੌਜ ਅਗਲੇ ਦੋ ਵਰ੍ਹਿਆਂ ਦੌਰਾਨ ਹਟਾਉਣ ਦੀ ਯੋਜਨਾ ਬਣਾ ਰਹੀ ਹੈ। ਕਾਂਗੜਾ ਦੇ ਐੱਸਪੀ ਸੰਤੋਸ਼ ਪਟਿਆਲ ਨੇ ਦੱਸਿਆ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ ਜਾਵਲੀ ਪੁਲੀਸ ਸਟੇਸ਼ਨ ਅਧੀਨ ਪੈਂਦੇ ਪਿੰਡ ਮਿਹਰਾ ਪੱਲੀ ਵਿੱਚ ਡਿੱਗਿਆ ਹੈ।

Facebook Comment
Project by : XtremeStudioz