Close
Menu

ਹੁਸੈਨੀ ਵਾਲਾ ਅਜਾਇਬਘਰ ’ਚ ਰੱਖਿਆ ਜਾਵੇਗਾ ਭਗਤ ਸਿੰਘ ਦਾ ਪਿਸਤੌਲ

-- 24 May,2017

ਚੰਡੀਗੜ੍ਹ, ਬੀਐਸਐਫ ਨੇ ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਦੱਸਿਆ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਿਸਤੌਲ ਨੂੰ ਇੰਦੌਰ ਦੇ ਅਜਾਇਬਘਰ ਤੋਂ ਮੰਗਵਾ ਕੇ ਪੰਜਾਬ ਦੇ ਅਜਾਇਬਘਰ ’ਚ ਰੱਖੇ ਜਾਣ ਦੀ ਮੰਗ ਨੂੰ ਮੰਨ ਲਿਆ ਗਿਆ ਹੈ। ਜਸਟਿਸ ਐਸ ਐਸ ਸਾਰੋਂ ਅਤੇ ਜਸਟਿਸ ਦਰਸ਼ਨ ਸਿੰਘ ਦੀ ਬੈਂਚ ਵੱਲੋਂ ਕੇਸ ਦੀ ਸੁਣਵਾਈ ਦੌਰਾਨ ਅੱਜ ਬੀਐਸਐਫ ਦੇ ਡੀਆਈਜੀ ਅਰੁਣ ਕੁਮਾਰ ਤਾਂਬੇ ਦੇ ਹਲਫ਼ਨਾਮੇ ਨੂੰ ਪੇਸ਼ ਕੀਤਾ ਗਿਆ। ਇਸ ’ਚ ਕਿਹਾ ਗਿਆ ਕਿ ਬੀਐਸਐਫ ਹੈੱਡਕੁਆਰਟਰ ਤੋਂ 25 ਅਪਰੈਲ ਨੂੰ ਹੁਕਮ ਜਾਰੀ ਕੀਤੇ ਗਏ ਸਨ ਕਿ ਪਿਸਤੌਲ ਨੂੰ ਤੁਰੰਤ ਹੁਸੈਨੀਵਾਲਾ ਵਿਖੇ ਬੀਐਸਐਫ ਅਜਾਇਬਘਰ ’ਚ ਤਬਦੀਲ ਕੀਤਾ ਜਾਵੇ। ਇਹ ਅਜਾਇਬਘਰ ਲੋਕਾਂ ਲਈ ਛੇਤੀ ਖੋਲ੍ਹਿਆ ਜਾਏਗਾ।

Facebook Comment
Project by : XtremeStudioz