Close
Menu

ਹੈਤੀ ‘ਚ ਭ੍ਰਿਸ਼ਟਾਚਾਰ ਵਿਰੋਧੀ ਪ੍ਰਦਰਸ਼ਨ ‘ਚ 6 ਦੀ ਮੌਤ

-- 19 November,2018

ਮਾਸਕੋ— ਵੈਨੇਜ਼ੁਏਲਾ ਪੈਟ੍ਰੋ ਕੈਰਿਬ ਪ੍ਰੋਗਰਾਮ ‘ਚ ਧਨ ਦੇ ਸ਼ੱਕੀ ਗਬਨ ਨੂੰ ਲੈ ਕੇ ਹੈਤੀ ‘ਚ ਵਿਰੋਧ ਪ੍ਰਦਰਸ਼ਨ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਤੇ ਪੰਜ ਹੋਰ ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਪੁਲਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਲੀ ਨਾਵੇਲਿਸਟੇ ਸਮਾਚਾਰ ਪੱਤਰ ਮੁਤਾਬਕ ਪੁਲਸ ਨੇ ਐਤਵਾਰ ਨੂੰ ਭੜਕੇ ਵਿਰੋਧ ਪ੍ਰਦਰਸ਼ਨ ‘ਚ ਲਗਭਗ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਪ੍ਰਦਰਸ਼ਨਕਾਰੀ ਆਯੋਜਕਾਂ ਮੁਤਾਬਕ 11 ਲੋਕ ਮਾਰੇ ਗਏ ਹਨ ਤੇ ਹੋਰ 45 ਜ਼ਖਮੀ ਹੋਏ ਹਨ ਤੇ 75 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪਿਛਲੇ ਮਹੀਨੇ ਹੈਤੀ ‘ਚ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਹੋਏ ਸਨ, ਜਿਸ ‘ਚ ਪ੍ਰਦਰਸ਼ਨਕਾਰੀਆਂ ਨੇ 2005 ‘ਚ ਸ਼ੁਰੂ ਕੀਤੇ ਗਏ ਕੈਰੀਬੀਆਈ ਦੇਸ਼ਾਂ ਨੂੰ ਘੱਟ ਲਾਗਤ ਵਾਲਾ ਕੱਚਾ ਤੇਲ ਵੇਚਣ ਲਈ ਤੇਲ ਯੋਜਨਾ ‘ਚ ਤਿੰਨ ਅਰਬ 80 ਕਰੋੜ ਡਾਲਰ ਦੇ ਕਥਿਤ ਗਬਨ ਦੇ ਸਬੰਧ ‘ਚ ਅਧਿਕਾਰੀਆਂ ਨਾਲ ਪਾਰਦਰਸ਼ਤਾ ਦੀ ਮੰਗ ਕੀਤੀ ਸੀ। ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਈਸੇ ਨੇ ਵੈਨੇਜ਼ੁਏਲਾ ਪ੍ਰਾਯੋਜਿਤ ਤੇਲ ਸਹਾਇਤਾ ਪ੍ਰੋਗਰਾਮ ‘ਚ ਕਥਿਤ ਧਨ ਦੀ ਦੁਰਵਰਤੋਂ ਦੀ ਜਾਂਚ ਕਰਾਉਣ ਦਾ ਵਾਅਦਾ ਕੀਤਾ ਹੈ।

Facebook Comment
Project by : XtremeStudioz