Close
Menu

ਹੰਗਾਮੇ ਦੀ ਭੇਟ ਚਡ਼੍ਹੇ ਸੰਸਦ ਦੇ ਦੋਵੇਂ ਸਦਨ

-- 24 March,2018

ਨਵੀਂ ਦਿੱਲੀ, ਸਰਕਾਰ ਤੇ ਵਿਰੋਧੀ ਧਿਰਾਂ ਵਿਚਾਲੇ ਚੱਲ ਰਹੇ ਰੇਡ਼ਕੇ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅੱਜ ਲਗਾਤਾਰ 15ਵੇਂ ਦਿਨ ਵੀ ਨਾ ਚਲਾਈ ਜਾ ਸਕੀ।
ਲੋਕ ਸਭਾ ਵਿੱਚ ਅੱਜ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤੇ ’ਤੇ ਕਾਰਵਾਈ ਅੱਗੇ ਨਾ ਵਧਾਈ ਜਾ ਸਕੀ। ਪਿਛਲੇ ਹਫ਼ਤੇ ਸਦਨ ਦੀ ਸਪੀਕਰ ਸੁਮਿੱਤਰਾ ਮਹਾਜਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪ੍ਰਸਤਾਵ ਲਈ ਦੋ ਨੋਟਿਸ ਮਿਲੇ ਹਨ, ਪਰ ਹੰਗਾਮੇ ਕਾਰਨ ਇਨ੍ਹਾਂ ’ਤੇ ਕਾਰਵਾਈ ਸ਼ੁਰੂ ਨਹੀਂ ਕਰਾਈ ਜਾ ਸਕੀ। ਅੱਜ ਦੋਵਾਂ ਸਦਨਾਂ ਦੀ ਕਾਰਵਾਈ ਉਠਾਏ ਜਾਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਰਾਜ ਸਭਾ ਵਿੱਚ ਵਿਰੋਧੀ ਧਿਰਾਂ ਵੱਲੋਂ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਪਾਏ ਗਏ ਰੌਲੇ ਰੱਪੇ ਕਾਰਨ ਚੇਅਰਮੈਨ ਐੱਮ ਵੈਂਕੱਈਆ ਨਾਇਡੂ ਨੇ ਸਦਨ ਦਿਨ ਭਰ ਲਈ ਉਠਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖ ਦੀ ਗੱਲ ਹੈ ਕਿ ਲੰਮੇ ਸਮੇਂ ਤੋਂ ਸਦਨ ਦੀ ਕਾਰਵਾਈ ਨਹੀਂ ਚੱਲ ਰਹੀ। ਰਾਜ ਸਭਾ ਹੁਣ ਸੋਮਵਾਰ ਨੂੰ ਬੈਠੇਗੀ।
ਦੂਜੇ ਪਾਸੇ ਏਆਈਏਡੀਐੱਮਕੇ ਤੇ ਟੀਆਰਐੱਸ ਦੇ ਮੈਂਬਰਾਂ ਵੱਲੋਂ ਕੀਤੇ ਹੰਗਾਮੇ ਕਾਰਨ ਸਪੀਕਰ ਸੁਮਿੱਤਰਾ ਮਹਾਜਨ ਨੇ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤੇ ’ਤੇ ਕਾਰਵਾਈ ਅੱਗੇ ਵਧਾਉਣ ਤੋਂ ਅਸਮਰੱਥਾ ਜ਼ਾਹਿਰ ਕੀਤੀ ਤੇ ਸਦਨ ਨੂੰ ਪੂਰੇ ਦਿਨ ਲਈ ਉਠਾ ਦਿੱਤਾ। ਉਨ੍ਹਾਂ ਸੋਮਵਾਰ ਨੂੰ ਰਾਮ ਨੌਮੀ ਦੀ ਛੁੱਟੀ ਦਾ ਐਲਾਨ ਕਰਦਿਆਂ ਕਿਹਾ ਕਿ ਲੋਕ ਸਭਾ ਹੁਣ ਮੰਗਲਵਾਰ ਨੂੰ ਬੈਠੇਗੀ।

Facebook Comment
Project by : XtremeStudioz