Close
Menu

ਗ਼ਜ਼ਲ

-- 28 September,2015

ਦਰਦ ਤਦ ਨਹੀ ਹੁੰਦਾ ਜਦੋਂ ਕੋਈ ਦਰਦ ਦਿੰਦਾ ਹੈ ,
ਦਰਦ ਤਦੋਂ ਹੁੰਦਾ ਹੈ ਜਦੋਂ ਰਿਸ਼ਤਾ ਦਰਦ ਦਿੰਦਾ ਹੈ ।

ਮੰਨਦੇ ਹਾਂ ਦਰਦ ਦੀ ਹਰ ਗਹਿਰਾਈ ਗਹਿਰੀ ਹੁੰਦੀ,
ਦਰਦ ਦਾ ਰੰਗ ਨਹੀਂ ਚਿਹਰਾ ਪਰ ਜ਼ਰਦ ਹੁੰਦਾ ਹੈ ।

ਦੋਸਤੀ ਬੁਲੰਦ ਹਸਤੀ ਹਰ ਇੱਕ ਨੂੰ ਨਹੀਂ ਮਿ਼ਲਦੀ ,
ਜੇ ਕੋਈ ਨਿਭਾਵੇ ਦੋਸਤੀ ਤਦ ਕੋਈ ਮਰਦ ਹੁੰਦਾ ਹੈ ।

ਹਰ ਰਿਸ਼ਤੇ ਦੀ ਜੱਗ ਨੂੰ ਜੇ ਦੁਵੱਲੀ ਲੋੜ ਰਹਿੰਦੀ ,
ਮੁਬਾਰਕਾਂ ! ਪਰ ਹਰ ਰਿਸ਼ਤਾ ਖੁਦਗ਼ਰਜ਼ ਹੁੰਦਾ ਹੈ ।

ਹੱਥੀਂ ਪਾਲ ਲਵੋ ਕੋਈ ਬੂਟਾ ਫਲ ਦੇਵੇਗਾ ਨਾਲੇ ਛਾਂ,
ਮੋਹ-ਮੁਹੱਬਤ ਵਾਲੀ ‘ਵਾਅ ਸੀਨਾ ਸਰਦ ਹੁੰਦਾ ਹੈ ।

ਵਣ-ਵਣ ਦੀ ਲੱਕੜੀ ਮਿਲ ਕੇ ਦੋਸਤੀ ਬਣ ਜਾਂਦੀ ,
ਸੰਵਰ ਜਾਂਦੀ ਜ਼ਿੰਦਗੀ ਨਾ ਦਿਲ ‘ਚ ਭਰਮ ਹੁੰਦਾ ਹੈ ।

ਪੜ੍ਹ ਦੇ ਹਰ ਰਿਸ਼ਤੇ ਦਾ ਮਰਸੀਅ ਖਤਮ ਕਰ ਗੱਲ ,
ਰਿਹਾ ਪੈਰ-ਪੈਰ ‘ਤੇ ਤੈਨੂੰ ਸਦਾ ਜੋ ਦਰਦ ਦਿੰਦਾ ਹੈ ।

ਮਨਦੀਪ ਕੌਰ ਭੰਮਰਾ, ਲੁਧਿਆਣਾ

Facebook Comment
Project by : XtremeStudioz