Close
Menu

ਜ਼ਿੰਬਾਬਵੇ ਦੇ ਰਾਸ਼ਟਰਪਤੀ ਰਹੇ ਰਾਬਰਟ ਮੁਗਾਬੇ ਦਾ ਅਰਸ਼ ਤੋਂ ਫਰਸ਼ ਤੱਕ ਦਾ ਸਫਰ

-- 22 November,2017

ਹਰਾਰੇ — ਅਫਰੀਕੀ ਦੇਸ਼ ਜ਼ਿੰਬਾਬਵੇ ਵਿਚ ਰਾਸ਼ਟਰਪਤੀ ਰਾਬਰਟ ਮੁਗਾਬੇ ਦੇ 37 ਸਾਲ ਦੇ ਸ਼ਾਸਨ ਦਾ ਅੰਤ ਹੋ ਗਿਆ ਹੈ। ਇੱਥੇ ਦੱਸ ਦੇਈਏ ਕਿ ਜ਼ਿੰਬਾਬਵੇ ਵਿਚ ਫੌਜ ਵਲੋਂ ਤਖਤਾਪਲਟ ਕਰ ਦਿੱਤਾ ਗਿਆ ਸੀ ਅਤੇ ਫੌਜ ਸੱਤਾ ‘ਤੇ ਕਾਬਜ਼ ਹੋ ਗਈ। ਮੁਗਾਬੇ 1980 ‘ਚ ਜ਼ਿੰਬਾਬਵੇ ਦੀ ਸੱਤਾ ‘ਤੇ ਬੈਠੇ ਸਨ। ਜਦੋਂ ਉਨ੍ਹਾਂ ਨੇ ਗੋਰਿਆਂ ਦੀ ਗੁਲਾਮੀ ਤੋਂ ਰੋਡੇਸ਼ੀਆ ਨੂੰ ਮੁਕਤ ਕਰਾਇਆ ਸੀ, ਤਾਂ ਉਨ੍ਹਾਂ ਦਾ ਸਿਰਫ ਉਨ੍ਹਾਂ ਦੇ ਦੇਸ਼ ਵਿਚ ਹੀ ਨਹੀਂ, ਸਗੋਂ ਸਮੁੱਚੇ ਅਫਰੀਕਾ ਵਿਚ ਬਹੁਤ ਉੱਚਾ ਅਹੁਦਾ ਸੀ ਪਰ ਆਜ਼ਾਦੀ ਦੇ ਇਕ ਮੁੱਖ ਨਾਇਕ ਦਾ ਸਿਆਸੀ ਸਫਰ ਜਦੋਂ ਜ਼ਿੰਬਾਬਵੇ ਦਾ ਰਾਸ਼ਟਰਪਤੀ ਰਹਿੰਦੇ ਹੋਏ 93 ਸਾਲ ਦੀ ਉਮਰ ਵਿਚ ਨਜ਼ਰਬੰਦੀ ‘ਤੇ ਰੁੱਕ ਗਿਆ ਤਾਂ ਉਹ ਆਪਣੇ ਹੀ ਦੇਸ਼ ਦੀ ਜਨਤਾ ਦੀਆਂ ਨਜ਼ਰਾਂ ‘ਚ ਨਾ-ਪਸੰਦ ਕੀਤੇ ਜਾਣ ਲੱਗੇ ਸਨ। ਪਿਛਲੇ ਦਿਨੀਂ ਮੁਗਾਬੇ ਵਿਰੁੱਧ ਦੇਸ਼ ਭਰ ਵਿਚ ਜਨਤਾ ‘ਚ ਅਸੰਤੋਸ਼ ਭੜਕਿਆ। 
ਇਸ ਦੀ ਵਜ੍ਹਾ ਉਨ੍ਹਾਂ ਦੀ 52 ਸਾਲ ਦੀ ਪਤਨੀ ਗਰੇਸ ਮੁਗਾਬੇ ਮੰਨੀ ਜਾ ਰਹੀ ਹੈ। ਮੁਗਾਬੇ ਸੱਤਾ ਆਪਣੀ ਪਤਨੀ ਗਰੇਸ ਨੂੰ ਸੌਂਪਣ ਦੀ ਦਿਸ਼ਾ ਵੱਲ ਵਧ ਰਹੇ ਸਨ ਕਿ ਉਨ੍ਹਾਂ ਦੇ ਉੱਤਰਾਧਿਕਾਰੀ ਉੱਪ ਰਾਸ਼ਟਰਪਤੀ ਐਮਰਸਨ ਮਨਨਗਾਗਵਾ ਨਾਲ ਉਨ੍ਹਾਂ ਦੇ ਮਤਭੇਦ ਸਾਹਮਣੇ ਆਉਣ ਲੱਗੇ ਸਨ। 6 ਨਵੰਬਰ ਉੱਤਰਾਧਿਕਾਰੀ ਦੀ ਦੌੜ ਵਿਚ ਸ਼ਾਮਲ ਉੱਪ ਰਾਸ਼ਟਰਪਤੀ ਐਮਰਸਨ ਮਨਨਗਾਗਵਾ ਨੂੰ ਮੁਗਾਬੇ ਨੇ ਬਰਖਾਸਤ ਕਰ ਦਿੱਤਾ। ਜਿਸ ਤੋਂ ਬਾਅਦ  ਫੌਜ ਨੇ ਮੁਗਾਬੇ ਦਾ ਅਧਿਕਾਰ ਖੋਹਦੇ ਹੋਏ ਉਨ੍ਹਾਂ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਨੇ ਇਕ-ਇਕ ਕਰਕੇ ਉਨ੍ਹਾਂ ਦਾ ਸਾਥ ਛੱਡ ਦਿੱਤਾ। ਜਨਤਾ ਸੜਕਾਂ ‘ਤੇ ਉਤਰ ਆਈ ਅਤੇ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਿਹਾ ਜਾਣ ਲੱਗਾ। ਇਸ ਦੇ ਬਾਵਜੂਦ ਮੁਗਾਬੇ ਸੱਤਾ ਛੱਡਣ ਲਈ ਤਿਆਰ ਨਹੀਂ ਸਨ। ਇਕ ਸਮੇਂ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਮਹਾਦੋਸ਼ ਲਾ ਕੇ ਹਟਾਉਣਾ ਪਵੇਗਾ ਅਤੇ ਇਸ ਦੀ ਪ੍ਰਕਿਰਿਆ ਸ਼ੁਰੂ ਵੀ ਹੋ ਗਈ ਸੀ, ਜਿਸ ਤੋਂ ਆਖਰਕਾਰ ਮੁਗਾਬੇ ਨੇ ਅਸਤੀਫਾ ਦਿੱਤਾ।
ਆਓ ਜਾਣਦੇ ਹਾਂ ਮੁਗਾਬੇ ਬਾਰੇ—
93 ਸਾਲਾ ਰਾਬਰਟ ਗੈਬ੍ਰੀਏਲ ਮੁਗਾਬੇ 22 ਦਸੰਬਰ 1987 ਤੋਂ ਜ਼ਿੰਬਾਬਵੇ ਦੇ ਰਾਸ਼ਟਰਪਤੀ ਬਣੇ। ਪੇਸ਼ੇ ਤੋਂ ਅਧਿਆਪਕ ਰਹੇ ਮੁਗਾਬੇ 1980 ਤੋਂ 1987 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਵੀ ਰਹੇ ਸਨ। ਮੁਗਾਬੇ ਦਾ ਜਨਮ 21 ਫਰਵਰੀ 1924 ਨੂੰ ਹੋਇਆ। ਉਹ 1980 ਤੋਂ ਦੇਸ਼ ਦੀ ਉੱਚ ਅਗਵਾਈ ਕਰ ਰਹੇ ਸਨ। ਮੁਗਾਬੇ ਨੇ ਆਪਣੇ ਤੋਂ 41 ਸਾਲ ਛੋਟੀ ਗਰੇਸ ਮੁਗਾਬੇ ਨਾਲ ਵਿਆਹ ਕਰਵਾਇਆ, ਇਹ ਉਨ੍ਹਾਂ ਦੀ ਦੂਜੀ ਪਤਨੀ ਸੀ। ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ।

Facebook Comment
Project by : XtremeStudioz