Close
Menu
Breaking News:

130 ਦੌੜਾਂ ਦਾ ਟੀਚਾ ਹਾਸਲ ਕਰਨਾ ਹੋਵੇਗਾ ਮੁਸ਼ਕਿਲ : ਪਿੱਚ ਕਿਊਰੇਟਰ

-- 05 November,2018

ਲਖਨਊ : ਟੀ-20 ਨੂੰ ਹਮੇਸ਼ਾ ਬੱਲੇਬਾਜ਼ਾਂ ਦੇ ਅਨੁਕੂਲ ਮੰਨਿਆ ਜਾਂਦਾ ਹੈ ਪਰ ਇਕ ਸਥਾਨਕ ਕਿਊਰੇਟਰ ਅਨੁਸਾਰ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਇੱਥੇ ਖੇਡਿਆ ਜਾਣ ਵਾਲਾ ਦੂਜਾ ਟੀ-20 ਕੌਮਾਂਤਰੀ ਮੈਚ ਘੱਟ ਸਕੋਰ ਵਾਲਾ ਹੋਣ ਦੀ ਉਮੀਦ ਹੈ। ਲਖਨਊ ਵਿਚ 24 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਹੋ ਰਹੀ ਹੈ।
ਕਿਊਰੇਟਰ ਨੇ ਕਿਹਾ, ”ਨਿਸ਼ਚਿਤ ਤੌਰ ‘ਤੇ ਇੱਥੇ ਵੱਡੇ ਸਕੋਰ ਵਾਲਾ ਮੈਚ ਨਹੀਂ ਹੋਵੇਗਾ। ਪਿੱਚ ਦੇ ਦੋਵੇਂ ਪਾਸੇ ਲੰਬੀ-ਲੰਬੀ ਸੁੱਕੀ ਘਾਹ ਹੈ ਤੇ ਸ਼ੁਰੂਆਤ ਤੋਂ ਹੀ ਪਿੱਚ ਟੁੱਟੀ ਹੋਈ ਹੈ। ਇਹ ਹੌਲੀ ਉਛਾਲ ਵਾਲੀ ਪਿੱਚ ਹੈ ਤੇ ਸ਼ੁਰੂਆਤ ਤੋਂ ਹੀ ਸਪਿਨਰਾਂ ਦੇ ਵੱਡੀ ਭੂਮਿਕਾ ਨਿਭਾਉਣ ਦੀ ਉਮੀਦ ਹੈ।” ਉਸ ਨੇ ਕਿਹਾ, ”ਇਸ ਪਿੱਚ ਨੂੰ ਓਡਿਸ਼ਾ ਦੇ ਬਾਲੰਗੀਰ ਤੋਂ ਮਿੱਟੀ ਲਿਆ ਕੇ ਬਣਾਇਆ ਗਿਆ ਹੈ, ਜਿਹੜੀ ਕੁਦਰਤੀ ਤੌਰ ‘ਤੇ ਹੌਲੀ ਮੰਨੀ ਜਾਂਦੀ ਹੈ। ਦੋਵੇਂ ਟੀਮਾਂ ਨੂੰ ਦੌੜਾਂ ਬਣਾਉਣ ਤੇ ਲੰਬੀ ਬਾਊਂਡਰੀ ਕਾਰਨ ਵੱਡੇ ਸ਼ਾਟ ਖੇਡਣ ਵਿਚ ਮੁਸ਼ਕਿਲ ਹੋਵੇਗੀ।”

Facebook Comment
Project by : XtremeStudioz