Close
Menu

15 ਸਾਲਾਂ ‘ਚ ਰੈੱਡ ਕਾਰਪੇਟ ‘ਤੇ ਜਲਵਾ ਬਿਖੇਰ ਰਹੀ ਹੈ ਐਸ਼ਵਰਿਆ ਰਾਏ,

-- 17 May,2017

ਮੁੰਬਈ- 70ਵੇਂ ਕਾਨਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ ਜੋ 28 ਮਈ ਤੱਕ ਚੱਲੇਗਾ। ਭਾਰਤ ਲਈ ਫਿਲਮ ਫੈਸਟੀਵਲ ਖਾਸ ਹੈ ਕਿਉਂਕਿ ਇਸ ‘ਚ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ, ਸੋਨਮ ਕਪੂਰ ਅਤੇ ਦੀਪਿਕਾ ਪਾਦੁਕੋਣ ਵੀ ਰੈੱਡ ਕਾਰਪੇਟ ‘ਤੇ ਨਜ਼ਰ ਆਉਣ ਵਾਲੀਆਂ ਹਨ।ਇਹ ਤਿੰਨਾਂ ਅਦਾਕਾਰਾਂ ਰੈੱਡ ਕਾਰਪੇਟ ‘ਤੇ ਫੈਸ਼ਨ ਬ੍ਰਾਂਡ ਲੋਰੀਅਲ ਪੇਰਿਸ ਦੀ ਅਗਵਾਈ ਕਰਦੀਆਂ ਦਿਖਣਗੀਆਾਂਂ। ਜਿੱਥੇ ਦੀਪਿਕਾ ਪਾਦੁਕੋਣ ਇਸ ਸਾਲ ਡੈਬਿਊ ਕਰਨ ਜਾ ਰਹੀ ਹੈ, ਉੱਥੇ ਐਸ਼ਵਰਿਆ ਰਾਏ ਬੱਚਨ ਇਸ ਫੇਸਟੀਵਲ ‘ਚ ਪਿਛਲੇ 15 ਸਾਲਾਂ ਤੋਂ ਆ ਰਹੀ ਹੈ। ਤੁਸੀਂ ਵੀ ਤਸਵੀਰਾਂ ‘ਚ ਦੇਖੋ ਕਿ ਪਿਛਲੇ 15 ਸਾਲਾਂ ‘ਚ ਐਸ਼ਵਰਿਆ ਰਾਏ ਬੱਚਨ ਨੇ ਕਿਸ ਤਰ੍ਹਾਂ ਇਸ ਫੈਸਟੀਵਲ ‘ਚ ਆਪਣਾ ਜਲਵਾ ਬਿਖੇਰਿਆ ਹੈ। ਦੱਸ ਦਈਏ ਕਿ ਐਸ਼ਵਰਿਆ ਰਾਏ ਨੇ 2002 ‘ਚ ਕਾਂਸ ਫਿਲਮ ਫੇਸਟੀਵਲ ‘ਚ ਡੈਬਿਊ ਕੀਤਾ ਸੀ ਅਤੇ ਪਹਿਲੀ ਵਾਰ ਇੱਥੇ ਆਪਣੀ ਫਿਲਮ ‘ਦੇਵਦਾਸ’ ਲਈ ਰੈੱਡ ਕਾਰਪੇਟ ‘ਤੇ ਟ੍ਰੇਡੀਸ਼ਨਲ ਅਵਤਾਰ ‘ਚ ਨਜ਼ਰ ਆਈ ਸੀ।

Facebook Comment
Project by : XtremeStudioz