Close
Menu

2017 ’ਚ ਪਹਿਲਾਂ ਵਾਲਾ ਵਕਾਰ ਹਾਸਲ ਨਾ ਕਰ ਸਕੀ ਕੁਸ਼ਤੀ

-- 25 December,2017

ਨਵੀਂ ਦਿੱਲੀ, ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ ਨੇ ਜ਼ੋਰਦਾਰ ਵਾਪਸੀ ਕੀਤੀ, ਪਰ ਇਸ ਨਾਲ ਖੇਡ ਦੇ ਰੂਪ ’ਚ ਕੁਸ਼ਤੀ ਦੀ ਤਰੱਕੀ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ, ਜੋ ਤਿੰਨ ਸਾਲ ਪਹਿਲਾਂ ਇਸ ਦਿੱਗਜ਼ ਪਹਿਲਵਾਨ ਦੇ ਅਚਾਨਕ ਹਟਣ ਤੋਂ ਬਾਅਦ ਅੱਗੇ ਨਹੀਂ ਵੱਧ ਸਕੀ।

ਪੇਈਚਿੰਗ ਓਲੰਪਿਕ 2008 ਤੋਂ ਭਾਰਤ ਨੂੰ ਕੁਸ਼ਤੀ ’ਚ ਤਗ਼ਮੇ ਮਿਲ ਰਹੇ ਹਨ, ਪਰ ਕੁੱਲ ਮਿਲਾ ਕੇ ਇਹ ਖੇਡ ਉਸ ਪੱਧਰ ਨੂੰ ਬਣਾਈ ਰੱਖਣ ’ਚ ਨਾਕਾਮ ਰਿਹਾ ਹੈ ਜੋ ਇੱਕ ਸਮੇਂ ਬਣਿਆ ਸੀ ਅਤੇ 2017 ਦੌਰਾਨ ਇਹ ਵੀ ਜ਼ਾਹਰ ਹੋ ਗਿਆ। ਕਈ ਮੌਕਿਆਂ ’ਤੇ ਤਗ਼ਮੇ ਜਿੱਤਣ ਦੇ ਬਾਵਜੂਦ ਭਾਰਤੀ ਪਹਿਲਵਾਨ ਕਈ ਮੌਕਿਆਂ ’ਤੇ ਉਮੀਦਾਂ ’ਤੇ ਖਰੇ ਨਹੀਂ ਉੱਤਰੇ ਅਤੇ ਕੋਈ ਵੀ ਸੁਸ਼ੀਲ ਜਾਂ ਯੋਗੇਸ਼ਵਰ ਦੱਤ ਦੇ ਪੱਧਰ ਨੇੜੇ ਨਹੀਂ ਪਹੁੰਚ ਸਕਿਆ। ਰਿਓ ਓਲੰਪਿਕਸ ਦੀ ਕਾਂਸੀ ਤਗ਼ਮਾ ਜੇਤੂ ਸਾਕਸ਼ੀ ਮਲਿਕ ਦੇ ਪ੍ਰਦਰਸ਼ਨ ’ਚ ਲੈਅ ਦੀ ਕਮੀ ਦਿਖਾਈ ਦਿੱਤੀ।
ਵਾਪਸੀ ਕਰਨਾ ਸੌਖਾ ਕੰਮ ਨਹੀਂ ਹੁੰਦਾ, ਪਰ 34 ਸਾਲਾ ਸੁਸ਼ੀਲ ਨੂੰ ਰਾਸ਼ਟਰ ਮੰਡਲ ਕੁਸ਼ਤੀ ਚੈਂਪੀਅਨਸ਼ਿਪ ’ਚ ਸੋਨ ਤਗ਼ਮੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਸੁਸ਼ੀਲ ਨੇ ਸਿੱਧ ਕਰ ਦਿੱਤਾ ਕਿ ਉਸ ਦੇ ਪੱਧਰ ’ਚ ਕੋਈ ਕਮੀ ਨਹੀਂ ਆਈ ਹੈ ਅਤੇ ਨੌਜਵਾਨਾਂ ਨੂੰ ਅਜੇ ਲੰਮਾ ਪੈਂਡਾ ਤੈਅ ਕਰਨਾ ਹੋਵੇਗਾ ਤੇ ਖਾਸ ਕਰਕੇ ਉਸ ਦੇ ਪੁਰਸ਼ 74 ਕਿਲੋ ਗਰਾਮ ਫਰੀ ਸਟਾਈਲ ਵਜ਼ਨ ਵਰਗ ’ਚ। ਗਲਾਸਗੋ ’ਚ 2014 ਰਾਸ਼ਟਰ ਮੰਡਲ ਖੇਡਾਂ ਤੋਂ ਬਾਅਦ ਸੁਸ਼ੀਲ ਦੀ ਵਾਪਸੀ ਦੀ ਕਾਫੀ ਲੋਕਾਂ ਨੇ ਉਮੀਦ ਨਹੀਂ ਕੀਤੀ ਸੀ ਤੇ ਖਾਸ ਕਰਕੇ ਉਸ ਹਾਲਤ ਨੂੰ ਦੇਖਦਿਆਂ ਹੋਇਆ ਜਿਸ ਕਾਰਨ ਉਸ ਨੂੰ ਬਾਹਰ ਰਹਿਣਾ ਪਿਆ ਸੀ। ਇਸ ਸਭ ਦੀ ਸ਼ੁਰੂਆਤ ਸੱਟ ਤੋਂ ਹੋਈ ਜਿਸ ਕਾਰਨ ਉਹ 2015 ’ਚ ਵਿਸ਼ਵ ਚੈਂਪੀਅਨਸ਼ਿਪ ਦੇ ਚੋਣ ਟਰਾਇਲ ’ਚ ਹਿੱਸਾ ਨਹੀਂ ਲੈ ਸਕਿਆ ਜੋ ਰਿਓ ਓਲੰਪਿਕ ਦਾ ਕੁਆਲੀਫਾਇਰ ਵੀ ਸੀ। ਇਸ ਤੋਂ ਬਾਅਦ ਭਾਰਤੀ ਕੁਸ਼ਤੀ ਫੈਡਰੇਸ਼ਨ ਅਤੇ ਦਿੱਲੀ ਹਾਈ ਕੋਰਟ ਨੇ ਉਸ ਨੂੰ ਪਿਛਲੇ ਸਾਲ ਓਲੰਪਿਕ ’ਚ ਹਿੱਸਾ ਲੈਣ ਦਾ ਮੌਕਾ ਦੇਣ ਤੋਂ ਰੋਕ ਦਿੱਤਾ ਜਦਕਿ ਉਸ ’ਤੇ ਆਪਣੇ ਵਜ਼ਨ ਵਰਗ ’ਚ ਰਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਪਹਿਲਵਾਨ ਦੀ ਪੀਣ ਵਾਲੀ ਚੀਜ਼ ’ਚ ਪਾਬੰਦੀਸ਼ੁਦਾ ਪਦਾਰਥ ਮਿਲਾਉਣ ਦੋਸ਼ ਵੀ ਲੱਗੇ। ਸੁਸ਼ੀਲ ਨੇ ਹਾਲਾਂਕਿ ਇਸ ਤੋਂ ਬਾਅਦ ਇੰਦੌਰ ’ਚ ਪਿਛਲੇ ਮਹੀਨੇ ਕੌਮੀ ਚੈਂਪੀਅਨਸ਼ਿਪ ਨਾਲ ਮੈਟ ’ਤੇ ਵਾਪਸੀ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਬਾਅਦ ਵਿੱਚ ਕੌਮੀ ਨਿਗਰਾਨ ਵਜੋਂ ਅਸਤੀਫ਼ਾ ਦਿੰਦਿਆਂ ਖਿਡਾਰੀ ਦੇ ਰੂਪ ’ਚ ਮੁਕਾਬਲਾ ਜਾਰੀ ਰੱਖਣ ਦੇ ਆਪਣੇ ਇਰਾਦੇ ਜ਼ਾਹਰ ਕੀਤੇ।
ਸੁਸ਼ੀਲ ਦੀ ਵਾਪਸੀ ਵੀ ਹਾਲਾਂਕਿ ਵਿਵਾਦਾਂ ਤੋਂ ਦੂਰ ਨਹੀਂ ਰਹੀ ਜਦੋਂ ਉਸ ਪੰਜ ’ਚ ਤਿੰਨ ਵਿਰੋਧੀਆਂ ਨੇ ਸਨਮਾਨ ਵਜੋਂ ਉਸ ਖ਼ਿਲਾਫ਼ ਨਾ ਉਤਰਨ ਦਾ ਫ਼ੈਸਲਾ ਕੀਤਾ ਅਤੇ ਸੋਨ ਤਗ਼ਮਾ ਉਸ ਦੀ ਝੋਲੀ ਪਾ ਦਿੱਤਾ। ਉਸ ਦੇ ਵਿਰੋਧੀਆਂ ਨੇ ਇਸ ਤਰ੍ਹਾਂ ਸੁਸ਼ੀਲ ਤੋਂ ਖੁਦ ਨੂੰ ਸਾਬਿਤ ਕਰਨ ਦਾ ਮੌਕਾ ਵੀ ਖੋਹ ਲਿਆ। ਸੁਸ਼ੀਲ ਨੂੰ ਹਾਲਾਂਕਿ ਆਪਣੀ ਸਮਰਥਾ ਸਾਬਤ ਕਰਨ ਲਈ ਬਹੁਤਾ ਇੰਤਜ਼ਾਰ ਨਹੀਂ ਕਰਨਾ ਪਿਆ ਤੇ ਉਸ ਨੇ ਜੌਹਾਨਸਬਰਗ ’ਚ ਹਾਲ ਹੀ ’ਚ ਹੋਈ ਰਾਸ਼ਟਰ ਮੰਡਲ ਕੁਸ਼ਤੀ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜਿੱਤਿਆ। ਸੁਸ਼ੀਲ ਨੂੰ ਰਾਸ਼ਟਰ ਮੰਡਲ ਚੈਂਪੀਅਨਸ਼ਿਪ ’ਚ ਸਿਰਫ ਪੰਜ ਵਿਰੋਧੀਆਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੂੰ ਉਸ ਨੇ ਹਰਾ ਦਿੱਤਾ। ਇਨ੍ਹਾਂ ’ਚ ਉਸ ਦਾ ਹਮਵਤਨ ਪ੍ਰਵੀਨ ਰਾਣੀ ਵੀ ਸ਼ਾਮਲ ਸੀ।
ਇਸ ਜਿੱਤ ਨਾਲ ਸੁਸ਼ੀਲ ਨੇ ਤਾਂ ਖੁਦ ਨੂੰ ਸਾਬਿਤ ਕੀਤਾ, ਪਰ ਇਸ ਨਾਲ ਭਾਰਤੀ ਕੁਸ਼ਤੀ ਦੀ ਰੌਸ਼ਨ ਤਸਵੀਰ ਦਿਖਾਈ ਨਹੀਂ ਦਿੱਤੀ। ਸੁਸ਼ੀਲ ਤੇ ਨਰਸਿੰਘ ਦੇ ਜਾਣ ਤੋਂ ਬਾਅਦ 74 ਕਿੱਲੋ ਭਾਰਤ ਵਰਗ ’ਚ ਰਾਣਾ ਭਾਰਤ ਦਾ ਸਿਖਰਲਾ ਪਹਿਲਵਾਨ ਰਿਹਾ, ਪਰ ਉਸ ਦੀ ਹਾਰ ਤੋਂ ਸਾਬਤ ਹੋ ਗਿਆ ਕਿ ਇਸ ਖੇਡ ਨੇ ਦੇਸ਼ ’ਚ ਤਰੱਕੀ ਨਹੀਂ ਕੀਤੀ। ਸਿਰਫ਼ 74 ਕਿਲੋ ਭਾਰ ਵਰਗ ’ਚ ਹੀ ਨਹੀਂ ਬਲਕਿ ਅਗਸਤ ’ਚ ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤੀ ਪਹਿਲਵਾਨ ਤਿੰਨ ਵਰਗਾਂ ਪੁਰਸ਼ ਤੇ ਮਹਿਲਾ ਫਰੀ ਸਟਾਈਲ ਤੇ ਗਰੀਕੋਰੋਮਨ ’ਚ ਖਾਲੀ ਹੱਥ ਹੀ ਮੁੜ ਗਏ। ਸਾਕਸ਼ੀ ਤੇ ਏਸ਼ਿਆਈ ਚੈਂਪੀਅਨ ਬਜਰੰਗ ਪੂਨੀਆ ਦੀ ਹਾਜ਼ਰੀ ਦੇ ਬਾਵਜੂਦ ਕੋਈ ਭਾਰਤੀ ਪਹਿਲਵਾਨ ਤਗ਼ਮਿਆਂ ਦੇ ਦੌਰ ’ਚ ਵੀ ਥਾਂ ਨਹੀਂ ਬਣਾ ਸਕਿਆ। ਭਾਰਤ ਨੇ ਇਸ ਤੋਂ ਪਹਿਲਾਂ ਮਈ ’ਚ ਆਪਣੀ ਮੇਜ਼ਬਾਨੀ ’ਚ ਦਿੱਲੀ ’ਚ ਏਸ਼ਿਆਈ ਚੈਂਪੀਅਨਸ਼ਿਪ ’ਚ ਬਜਰੰਗ, ਵਿਨੋਦ ਓਮਪ੍ਰਕਾਸ਼ ਤੇ ਰਿਤੂ ਫੋਗਾਟ ਨੇ ਪਹਿਲੀ ਵਾਰ ਭਾਰਤ ਲਈ ਤਿੰਨ ਚਾਂਦੀ ਦੇ ਤਗ਼ਮੇ ਜਿੱਤੇ। ਭਾਰਤ ਨੇ ਰਾਸ਼ਟਰ ਮੰਡਲ ਕੁਸ਼ਤੀ ’ਚ ਸਾਰੇ ਤਿੰਨ ਵਰਗਾਂ ’ਚ ਤਗ਼ਮੇ ਜਿੱਤੇ, ਪਰ ਮੁਕਾਬਲੇ ਦੇ ਪੱਧਰ ਨੂੰ ਦੇਖਦਿਆਂ ਇਹ ਵਿਸ਼ਵ ਮੰਚ ’ਤੇ ਉਸ ਦੇ ਰੁਤਬੇ ਨੂੰ ਸਥਾਪਤ ਕਰਨ ਲਈ ਕਾਫੀ ਨਹੀਂ ਹੈ।

Facebook Comment
Project by : XtremeStudioz