Close
Menu

31 ਮਾਰਚ ਨੂੰ ਲੋਕਾਂ ਦੇ ਰੂਬਰੂ ਹੋਵੇਗਾ ‘ਚੌਕੀਦਾਰ’

-- 20 March,2019

ਨਵੀਂ ਦਿੱਲੀ, 20 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਾਰਚ ਨੂੰ ‘ਮੈਂ ਭੀ ਚੌਕੀਦਾਰ’ ਮੁਹਿੰਮ ਨਾਲ ਜੁੜਨ ਵਾਲੇ ਲੋਕਾਂ ਦੇ ਰੂਬਰੂ ਹੋਣਗੇ। ਇਸ ਪ੍ਰੋਗਰਾਮ ਤਹਿਤ ਉਹ ਵੀਡੀਓ ਕਾਨਫਰੰਸਿੰਗ ਜ਼ਰੀਏ ਪੰਜ ਸੌ ਥਾਵਾਂ ਤੋਂ ਲੋਕਾਂ ਨਾਲ ਜੁੜਨਗੇ। ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਸ ਮੁਹਿੰਮ ਨੇ ‘ਲੋਕਾਂ ਦੀ ਮੁਹਿੰਮ’ ਦਾ ਰੂਪ ਲੈ ਲਿਆ ਹੈ ਤੇ ‘ਮੈਂ ਭੀ ਚੌਕੀਦਾਰ’ ਹੈਸ਼ਟੈਗ ਹੁਣ ਤਕ 20 ਲੱਖ ਵਾਰ ਟਵੀਟ ਕੀਤਾ ਜਾ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਸ਼ਨਿਚਰਵਾਰ ਨੂੰ ਇਕ ਟਵੀਟ ਕਰਕੇ ਆਪਣੇ ਹਮਾਇਤੀਆਂ ਨੂੰ ਅਪੀਲ ਕੀਤੀ ਸੀ ਕਿ ਉਹ ‘ਮੈਂ ਭੀ ਚੌਕੀਦਾਰ’ ਦੀ ਸਹੁੰ ਚੁੱਕਣ। ਸ੍ਰੀ ਮੋਦੀ ਨੇ ਕਿਹਾ ਸੀ ਕਿ ਸਮਾਜਿਕ ਅਲਾਮਤਾਂ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਲੜਾਈ ਵਿੱਚ ਉਹ ਇਕੱਲੇ ਨਹੀਂ ਹਨ। ਪ੍ਰਧਾਨ ਮੰਤਰੀ ਦੀ ਇਸ ਅਪੀਲ ਮਗਰੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਕੇਂਦਰੀ ਮੰਤਰੀਆਂ ਨੇ ਆਪਣੇ ਟਵਿੱਟਰ ਹੈਂਡਲਾਂ ਅੱਗੇ ‘ਚੌਕੀਦਾਰ’ ਸ਼ਬਦ ਜੋੜ ਲਿਆ ਸੀ। ਸ੍ਰੀ ਪ੍ਰਸਾਦ ਨੇ ਕਿਹਾ ਕਿ ਪ੍ਰਧਾਨ ਮੰਤਰੀ 31 ਮਾਰਚ ਦੇ ਉਪਰੋਕਤ ਪ੍ਰੋਗਰਾਮ ਦੌਰਾਨ ਵੀਡੀਓ ਕਾਨਫਰੰਸਿੰਗ ਜ਼ਰੀਏ ਵੱਖ ਵੱਖ ਖੇਤਰਾਂ ਨਾਲ ਜੁੜੇ ਲੋਕਾਂ ਸਮੇਤ ਭਾਜਪਾ ਆਗੂਆਂ ਤੇ ਭਾਈਵਾਲਾਂ, ਪੇਸ਼ੇਵਰਾਂ ਤੇ ਕਿਸਾਨਾਂ ਦੇ ਰੂਬਰੂ ਹੋਣਗੇ।

Facebook Comment
Project by : XtremeStudioz