Close
Menu

US ਮੱਧ ਮਿਆਦ ਦੀਆਂ ਚੋਣਾਂ : ਡੈਮੋਕ੍ਰੇਟਸ ਨੂੰ ਹੇਠਲੇ ਸਦਨ ‘ਚ ਬਹੁਮਤ ਹਾਸਲ, ਸੈਨੇਟ ‘ਚ ਜਿੱਤੀ ਟਰੰਪ ਦੀ ਪਾਰਟੀ

-- 08 November,2018

ਵਾਸ਼ਿੰਗਟਨ— ਅਮਰੀਕਾ ਵਿਚ ਹੋਈਆਂ ਮੱਧ ਮਿਆਦ ਦੀਆਂ ਚੋਣਾਂ ਦੇ ਮਿਲੇ-ਜੁਲੇ ਨਤੀਜੇ ਸਾਹਮਣੇ ਆਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਰਟੀ ਰੀਪਬਲਿਕਨ ਨੇ ਜਿੱਥੇ ਸੈਨੇਟ ਵਿਚ ਆਪਣਾ ਬਹੁਮਤ ਬਰਕਰਾਰ ਰੱਖਿਆ ਹੈ, ਉੱਥੇ ਹੇਠਲੇ ਸਦਨ ਹਾਊਸ ਆਫ ਰੀਪ੍ਰਜੈਂਟਿਵਸ ਵਿਚ ਡੈਮੋਕ੍ਰੇਟਸ ਦਾ ਦਬਦਬਾ ਹੋਵੇਗਾ। ਨਤੀਜਿਆਂ ਨਾਲ ਮੰਗਲਵਾਰ ਨੂੰ ਇਹ ਤਸਵੀਰ ਸਾਫ ਹੋਣ ਲੱਗੀ ਹੈ ਕਿ ਹੁਣ ਡੈਮੋਕ੍ਰੈਟਿਕ ਪਾਰਟੀ ਦਾ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਵਿਚ ਕੰਟਰੋਲ ਹੋ ਜਾਵੇਗਾ। ਇਸ ਨਤੀਜੇ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਰਾਰਾ ਝਟਕਾ ਮੰਨਿਆ ਜਾ ਰਿਹਾ ਹੈ। ਭਾਵੇਂਕਿ ਉਨ੍ਹਾਂ ਦੀ ਰੀਪਬਲਿਕਨ ਪਾਰਟੀ ਦਾ ਉੱਚ ਸਦਨ ਸੈਨੇਟ ਵਿਚ ਕੰਟਰੋਲ ਬਣਿਆ ਰਹਿ ਸਕਦਾ ਹੈ।

ਇਨ੍ਹਾਂ ਨਤੀਜਿਆਂ ਨਾਲ ਵਾਸ਼ਿੰਗਟਨ ਵਿਚ ਸ਼ਕਤੀ ਸੰਤੁਲਨ ਬਦਲ ਜਾਣ ਦੀ ਆਸ ਹੈ। ਸਾਲ 2016 ਵਿਚ ਹੋਈਆਂ ਚੋਣਾਂ ਵਿਚ ਰੀਪਬਲਿਕਨ ਪਾਰਟੀ ਦਾ ਕਾਂਗਰਸ ਦੇ ਦੋਹਾਂ ਸਦਨਾਂ ਵਿਚ ਬਹੁਮਤ ਸੀ ਪਰ ਹੁਣ ਮੱਧ ਮਿਆਦ ਦੀਆਂ ਚੋਣਾਂ ਦੇ ਨਤੀਜਿਆਂ ਨਾਲ ਰਾਸ਼ਟਰਪਤੀ ਟਰੰਪ ਨੂੰ ਸ਼ਾਸਨ ਚਲਾਉਣ ਵਿਚ ਮੁਸ਼ਕਲਾਂ ਆ ਸਕਦੀਆਂ ਹਨ। ਉਂਝ ਦੇਸ਼ ਭਰ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਕੁਝ ਰਾਜਾਂ ਵਿਚ ਵੋਟਿੰਗ ਚੱਲ ਰਹੀ ਹੈ। ਭਾਵੇਂਕਿ ਨਤੀਜੇ ਆਉਣ ਦੇ ਬਾਅਦ ਟਰੰਪ ਨੇ ਜਨਤਾ ਦਾ ਸ਼ੁਕਰੀਆ ਅਦਾ ਕੀਤਾ ਹੈ।

ਇਸ ਸਾਲ ਚੋਣਾਂ ਵਿਚ ਪ੍ਰਤੀਨਿਧੀ ਸਭਾ ਦੀਆਂ 435 ਸੀਟਾਂ, ਸੈਨੇਟ ਦੀਆਂ 100 ਵਿਚੋਂ 35 ਸੀਟਾਂ, ਗਵਰਨਰ ਦੇ 36 ਅਹੁਦਿਆਂ ਅਤੇ ਦੇਸ਼ ਭਰ ਵਿਚ ਰਾਜ ਵਿਧਾਨ ਸਭਾਵਾਂ ਦੀਆਂ ਸੀਟਾਂ ਲਈ ਵੋਟਿੰਗ ਹੋਈ। ਰੀਪਬਲਿਕਨ ਪਾਰਟੀ ਨੂੰ ਫਿਲਹਾਲ ਸੈਨੇਟ ਅਤੇ ਪ੍ਰਤੀਨਿਧੀ ਸਭਾ ਦੋਹਾਂ ਸਦਨਾਂ ਵਿਚ ਬਹੁਮਤ ਹਾਸਲ ਹੈ ਅਤੇ ਉਨ੍ਹਾਂ ਦੀ ਟੀਮ ਨੇ ਆਪਣੀ ਪਾਰਟੀ ਦੇ ਪੱਖ ਵਿਚ ਚੋਣ ਪ੍ਰਚਾਰ ਕਰਨ ਵਿਚ ਕੋਈ ਕਮੀ ਨਹੀਂ ਛੱਡੀ। ਸਿਆਸੀ ਮਾਹਰਾਂ ਮੁਤਾਬਕ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਤੀਨਿਧੀ ਸਭਾ ਵਿਚ ਜਿੱਤਣ ਦੀ ਚੰਗੀ ਸੰਭਾਵਨਾ ਹੈ ਜਦਕਿ ਰੀਪਬਲਿਕਨ ਪਾਰਟੀ ਦੇ ਸੈਨੇਟ ਵਿਚ ਬਹੁਮਤ ਬਰਕਰਾਰ ਰੱਖਣ ਦੀ ਉਮੀਦ ਹੈ।

ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀਆਂ 435 ਸੀਟਾਂ ਵਿਚੋਂ ਫਿਲਹਾਲ ਰੀਪਬਲਿਕਨ ਪਾਰਟੀ ਕੋਲ 235 ਸੀਟਾਂ ਹਨ ਜਦਕਿ ਡੈਮੋਕ੍ਰੈਟਿਕ ਪਾਰਟੀ ਕੋਲ 193 ਸੀਟਾਂ ਹਨ। ਪ੍ਰਤੀਨਿਧੀ ਸਭਾ ਦੀਆਂ ਸਾਰੀਆਂ ਸੀਟਾਂ ਲਈ ਦੋ ਸਾਲ ਵਿਚ ਵੋਟਿੰਗ ਹੁੰਦੀ ਹੈ। 100 ਸੀਟਾਂ ਵਾਲੀ ਸੈਨੇਟ ਵਿਚ ਰੀਪਬਲਿਕਨ ਪਾਰਟੀ ਦੇ ਆਪਣੀਆਂ ਸੀਟਾਂ ਦੀ ਗਿਣਤੀ ਵਧਾਉਣ ਦੀ ਉਮੀਦ ਹੈ। ਸੈਨੇਟ ਵਿਚ ਰੀਪਬਲਿਕਨ ਪਾਰਟੀ ਨੂੰ ਮਾਮੂਲੀ ਬਹੁਮਤ ਹਾਸਲ ਹੈ।

Facebook Comment
Project by : XtremeStudioz