ਤੁਸੀਂ ਮੈਨੂੰ ਵੋਟ ਦਿਓ ਮੈਂ ਤੁਹਾਨੂੰ ਖੁਸ਼ਹਾਲ ਪੰਜਾਬ ਦਿਆਂਗਾ : ਬਾਦਲ
ਪੰਜਾਬ, ਵਿਸ਼ੇਸ਼ ਲੇਖ Friday, January 20th, 2012ਮੁੱਲਾਂਪੁਰ ਦਾਖਾ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸਾਂਝੇ ਮੋਰਚੇ ਦੇ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਦੇ ਹੱਕ ‘ਚ ਅੱਜ ਅਨਾਜ ਮੰਡੀ ਮੁੱਲਾਂਪੁਰ ਵਿਖੇ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਰਾਜ ਦੀ ਨੁਹਾਰ ਬਦਲਣ ਲਈ ਵੋਟ ਦੀ ਤਾਕਤ ਮੰਗੀ। ਉਨ੍ਹਾਂ ਜਜ਼ਬਾਤੀ ਭਾਸ਼ਣ ਦੌਰਾਨ ਕਿਹਾ ਕਿ ਤੁਸੀਂ ਮੈਨੂੰ ਵੋਟ ਦਿਉ ਮੈਂ ਤਹਾਨੂੰ ਇਕ ਖੁਸ਼ਹਾਲ ਪੰਜਾਬ ਦੇਵਾਂਗਾ, ਜਿਸ ਵਿਚ ਲੋਕਾਂ ਦੇ ਬੱਚਿਆਂ ਦਾ ਰੌਸ਼ਨ ਭਵਿੱਖ ਹੋਵੇਗਾ ਤੇ ਸ਼ਹੀਦਾਂ ਦੇ ਸੁਪਨੇ ਸਮੋਏ ਹੋਣਗੇ। ਉਨ੍ਹਾਂ ਵਾਰ-ਵਾਰ ਕਿਹਾ ਕਿ ਨਿਜ਼ਾਮ ਨੂੰ ਬਦਲਣ ਲਈ ਹੁਣ ਸਮਾਂ ਬਰੂਹਾਂ ‘ਤੇ ਆ ਚੁੱਕਾ ਹੈ ਤੇ ਇਤਿਹਾਸ ਸਿਰਜਣ ਲਈ ਬੰਦ ਕਮਰੇ ਪੈਣ ਵਾਲੀ ਵੋਟ ਹਰ ਵਿਅਕਤੀ ਆਪਣੇ ਦਿਲ ‘ਤੇ ਹੱਥ ਰੱਖ ਕੇ ਯੋਗ ਉਮੀਦਵਾਰ ਨੂੰ ਪਾਏ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਮਹੌਲ ‘ਚ ਵੋਟ ਪਾਉਣ ਲਈ ਵਧੀਆ ਹੱਥ ਖੁਦ ਤਹਾਨੂੰ ਇਸ ਹਲਕੇ ‘ਚ ਦਲਜੀਤ ਸਿੰਘ ਸਦਰਪੁਰਾ ਦੇ ਚੋਣ ਨਿਸ਼ਾਨ ਪਤੰਗ ‘ਤੇ ਲੈ ਜਾਵੇਗਾ। ਉਨ੍ਹਾਂ ਪੀਪਲਜ਼ ਪਾਰਟੀ ਦੇ 100 ਦਿਨ ਦੇ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਂਝੇ ਮੋਰਚੇ ਦੀ ਸਰਕਾਰ ਬਣਨ ਤੋਂ ਅੱਧੇ ਘੰਟੇ ਦੇ ਬਾਅਦ ਰਾਜ ਦੀ ਆਰਥਿਕਤਾ ਦੀ ਮਜ਼ਬੂਤੀ ਲਈ ਚੁਫੇਰੇ ਕਦਮ ਚੁੱਕੇ ਜਾਣਗੇ। ਸ. ਬਾਦਲ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਪੰਜਾਬ ਦਾ ਲੁੱਟਿਆ ਪੈਸਾ ਕਿਹੜੀਆਂ ਖੁੱਡਾਂ ‘ਚ ਪਿਆ ਹੈ ਅਤੇ ਇਸ ਨੂੰ ਕਿਵੇਂ ਕੱਢਣਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸੇ ਵੀ ਅਕਾਲੀ ਜਾਂ ਕਾਂਗਰਸੀ ਧੜੇ ਦੀ ਬੰਦਿਸ਼ ‘ਚੋਂ ਬਾਹਰ ਆ ਕੇ ਇਕ ਖੁਸ਼ਹਾਲ ਪੰਜਾਬ ਅਤੇ ਮਜ਼ਬੂਤ ਰਾਸ਼ਟਰ ਲਈ ਵੋਟ ਦੇਣ ਦੀ ਲੋੜ ਹੈ। ਸ. ਬਾਦਲ ਨੇ ਦਾਅਵਾ ਕੀਤਾ ਕਿ ਮੇਰੇ ਇਰਾਦੇ ਦ੍ਰਿੜ੍ਹ ਹਨ ਤੇ ਮੈਂ ਕੌਮੀ ਹਿੱਤਾਂ ਨੂੰ ਲੈ ਕੇ ਚੁੱਕੇ ਕਦਮ ਕਿਸੇ ਵੀ ਜਬਰ ਦੀ ਹਨੇਰੀ ਜਾਂ ਤੂਫਾਨ ਨੂੰ ਦੇਖ ਕੇ ਵਾਪਸ ਨਹੀਂ ਲਵਾਂਗਾ। ਉਨ੍ਹਾਂ ਵਾਰ-ਵਾਰ ਆਖਿਆ ਕਿ ਜਿਸ ਕਦਰ ਪੰਜਾਬ ਦੇ ਲੋਕਾਂ ਨੇ ਮੇਰੇ ‘ਤੇ ਭਰੋਸਾ ਕੀਤਾ ਹੈ, ਮੈਂ ਇਸ ਭਰੋਸੇ ਦਾ ਮੁੱਲ ਦੇਵਾਂਗਾ। ਸ. ਬਾਦਲ ਨੇ ਆਪਣੇ ਲੰਬੇ ਸਿਆਸੀ ਤਜਰਬੇ ਦੀ ਗੱਲ ਕਰਦਿਆਂ ਆਖਿਆ ਕਿ ਹਲਕਾ ਦਾਖਾ ਦੀ ਅੱਜ ਹੋਈ ਵਿਸ਼ਾਲ ਰੈਲੀ ਤੋਂ ਪਤਾ ਲੱਗਦਾ ਕਿ ਇਸ ਹਲਕੇ ‘ਚ ਪੀਪਲਜ਼ ਪਾਰਟੀ ਸਿਖਰ ‘ਤੇ ਹੈ ਤੇ ਇਸ ਹਲਕੇ ਦੇ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਦੀ ਜਿੱਤ ਯਕੀਨੀ ਹੈ। ਉਨ੍ਹਾਂ ਅੱਜ ਦੀ ਰੈਲੀ ਦੇ ਵਿਸ਼ਾਲ ਇਕੱਠ ਤੋਂ ਖੁਸ਼ ਹੋ ਕੇ ਵਾਰ-ਵਾਰ ਸਦਰਪੁਰਾ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਹਲਕਾ ਦਾਖਾ ਦੇ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਉਹ ਮਨਪ੍ਰੀਤ ਸਿੰਘ ਬਾਦਲ ਦੀ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਚੱਲੀ ਸੋਚ ਦੇ ਇਕ ਅੰਗ ਬਣ ਕੇ ਤੁਰੇ ਹਨ ਤੇ ਪੀਪਲਜ਼ ਪਾਰਟੀ ਦੇ ਉਲੀਕੇ ਪ੍ਰੋਗਰਾਮ ‘ਤੇ ਹਮੇਸ਼ਾ ਪਹਿਰਾ ਦਿੰਦੇ ਰਹਿਣਗੇ। ਸ. ਸਦਰਪੁਰਾ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਮਿਤੀ 30 ਜਨਵਰੀ ਨੂੰ ਖੁਸ਼ਹਾਲ ਪੰਜਾਬ ਸਿਰਜਣ ਲਈ ਆਪਣੀ ਵੋਟ ਪਤੰਗ ਚੋਣ ਨਿਸ਼ਾਨ ‘ਤੇ ਪਾਉਣ ਦੀ ਅਪੀਲ ਕੀਤੀ। ਰੈਲੀ ਨੂੰ ਕਾਮਰੇਡ ਗੁਰਦੀਪ ਸਿੰਘ ਮੋਤੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਪਮਾਲੀ, ਗੁਰਦੀਪ ਸਿੰਘ ਮੋਤੀ, ਜਗਜੀਤ ਸਿੰਘ ਘੁੰਗਰਾਣਾ, ਤਰਸੇਮ ਜੋਧਾ, ਡਾ. ਦਲਵੀਰ ਸਿੰਘ, ਭਰਪੂਰ ਸਿੰਘ ਸਵੱਦੀ, ਹਰੀ ਓਮ ਸਿਧਵਾਂ ਬੇਟ, ਈਸ਼ਰ ਇਕਬਾਲ ਸਿੰਘ ਦਿਓਲ, ਬਾਬਾ ਬਖਸ਼ੀਸ਼ ਸਿੰਘ ਮੁੱਲਾਂਪੁਰ, ਰਾਣਾ ਬੱਦੋਵਾਲ, ਜਸਵੰਤ ਸਿੰਘ ਕਿੜੀ, ਸਰਪੰਚ ਸੁਰਜੀਤ ਸਿੰਘ ਜੋਧਾ, ਯਾਦਵਿੰਦਰ ਸਿੰਘ ਦਾਖਾ, ਬਲਜੀਤ ਕੌਰ ਬਲਾਕ ਸੰਮਤੀ ਮੈਂਬਰ ਗੁਜਰਵਾਲ, ਜਤਿੰਦਰ ਸਿੰਘ ਮਾਜਰੀ, ਬੰਤ ਸਿੰਘ ਗੌਰਾਹੂਰ, ਰਾਜਿੰਦਰ ਸਿੰਘ ਮਾਜਰੀ, ਬਲਦੇਵ ਸਿੰਘ ਲਤਾਲਾ, ਸੁਖਵਿੰਦਰ ਸਿੰਘ ਲਤਾਲਾ, ਬੂਟਾ ਸਿੰਘ ਪ੍ਰਧਾਨ ਸਿੱਧਵਾਂ ਬੇਟ, ਰਮਨਦੀਪ ਸਿੰਘ ਚੀਮਾ, ਜਸਦੀਪ ਸਿੰਘ ਜੱਸਾ ਅਕਾਲੀ, ਮਹਿੰਦਰ ਸਿੰਘ ਕੁਲਾਰ, ਰਾਜਪਾਲ ਸਿੰਘ ਕੁਲਾਰ, ਵਰਿੰਦਰ ਸਿੰਘ ਸੇਖੋਂ, ਅਮਰਿੰਦਰ ਸਿੰਘ ਸੇਖੋਂ, ਰਿੱਕੀ ਪਮਾਲੀ, ਗਿਆਨ ਸਿੰਘ ਪਮਾਲੀ, ਬਲਜਿੰਦਰ ਸਿੰਘ ਪਮਾਲ, ਰਾਜਵਿੰਦਰ ਸਿੰਘ ਗਰੇਵਾਲ, ਰਵਿੰਦਰ ਸਿੰਘ ਗਰੇਵਾਲ ਦਾਦਾਂ ਵਾਲੇ, ਬੱਬੀ ਜਾਂਗਪੁਰ, ਪਵਿੱਤਰ ਸਿੰਘ ਮੋਹੀ, ਮਨਜੀਤ ਸਿੰਘ ਮੋਹੀ, ਮਨਿੰਦਰ ਸਿੰਘ ਸਰਾਭਾ, ਹਰਮਿੰਦਰ ਸਿੰਘ ਚੀਮਾ, ਗੁਰਮਿੰਦਰ ਸਿੰਘ ਆੜੀ, ਰਣਜੀਤ ਸਿੰਘ ਗੁੜ੍ਹੇ, ਕੁਲਜੀਤ ਸਿੰਘ, ਮਨਵੀਰ ਸਿੰਘ, ਜਰਨੈਲ ਸਿੰਘ, ਇੰਦਰਜੀਤ ਪੱਬੀਆਂ ਤੇ ਕੁਲਜੀਤ ਲਾਲੀ ਆਦਿ ਆਗੂ ਹਾਜ਼ਰ ਸਨ।









