ਜੰਮੂ-ਕਸ਼ਮੀਰ ਤੇ ਹਿਮਾਚਲ ‘ਚ ਬਰਫਬਾਰੀ, ਮੈਦਾਨਾਂ ‘ਚ ਮੀਂਹ
ਪੰਜਾਬ, ਵਿਸ਼ੇਸ਼ ਲੇਖ Monday, February 20th, 2012
ਚੰਡੀਗੜ੍ਹ, 20 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਜੰਮੂ-ਕਸ਼ਮੀਰ, ਪੰਜਾਬ ਅਤੇ ਹਰਿਆਣਾ ‘ਚ ਲੋਕਾਂ ਨੂੰ ਸੀਤ ਲਹਿਰ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ। ਐਤਵਾਰ ਵੀ ਪੂਰੇ ਖੇਤਰ ‘ਚ ਮੌਸਮ ਖਰਾਬ ਰਿਹਾ। ਜਿੱਥੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਕਈ ਉਚੇਰੇ ਇਲਾਕਿਆਂ ‘ਚ ਬਰਫ ਪਈ, ਉਥੇ ਪੰਜਾਬ ਅਤੇ ਹਰਿਆਣਾ ‘ਚ ਮੀਂਹ ਪਿਆ। ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ‘ਚ ਮਿੱਟੀ ਭਰੀ ਹਨੇਰੀ ਚੱਲੀ। ਇਸ ਕਾਰਨ ਪੂਰੇ ਖੇਤਰ ਵਿੱਚ ਤਾਪਮਾਨ ‘ਚ ਕਮੀ ਹੋਈ ਹੈ। ਸ਼ਿਮਲਾ ਵਿੱਚ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਸੀ। ਧਰਮਸ਼ਾਲਾ ‘ਚ ਚਾਰ ਅਤੇ ਨਾਹਨ ਵਿੱਚ 10 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਸ੍ਰੀਨਗਰ ਵਿਖੇ 1.4, ਅੰਮ੍ਰਿਤਸਰ ਵਿਖੇ ਛੇ ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।








