Close
Menu

ਅਮਰੀਕਾ ਨੇ ਪਾਕਿ ਨੂੰ ਭੇਜੇ ਜਾਣ ਵਾਲੇ ਪੈਸੇ ਨਾਲ ਕੰਧ ਉਸਾਰੀ

-- 13 May,2019

ਵਾਸ਼ਿੰਗਟਨ, 13 ਮਈ
ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਪੈਟ੍ਰਿਕ ਸ਼ਾਨਾਹਨ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਅਮਰੀਕਾ-ਮੈਕਸੀਕੋ ਸਰਹੱਦ ’ਤੇ ਕੰਧ ਦੀ ਉਸਾਰੀ ਲਈ 1.5 ਅਰਬ ਡਾਲਰ ਦੀ ਮਦਦ ਭੇਜ ਰਿਹਾ ਹੈ। ਇਹ ਪੈਸਾ ਅਫਗਾਨ ਸੁਰੱਖਿਆ ਬਲਾਂ ਅਤੇ ਪਾਕਿਸਤਾਨੀ ਫੌਜ ਨੂੰ ਦਿੱਤਾ ਜਾਣਾ ਸੀ। ਸ਼ਾਨਾਹਨ ਨੇ ਸ਼ੁੱਕਰਵਾਰ ਦੇਰ ਰਾਤ ਇਕ ਬਿਆਨ ਵਿੱਚ ਕਿਹਾ, ‘‘ ਅਸੀਂ 1.5 ਅਰਬ ਡਾਲਰ ਸਰਹੱਦ ’ਤੇ ਉਸਾਰੀ ਜਾਣ ਵਾਲੀ 120 ਮੀਲ ਲੰਬੀ ਕੰਧ ਦੀ ਉਸਾਰੀ ’ਤੇ ਖਰਚਣ ਦੀ ਯੋਜਨਾ ਬਣਾਈ ਹੈ।’’

Facebook Comment
Project by : XtremeStudioz