Close
Menu

ਅਮਰੀਕਾ ਵਲੋਂ ਐੱਚ-1ਬੀ ਵੀਜ਼ਾ ਦੀ ਅਰਜ਼ੀ ਫੀਸ ਵਿੱਚ ਵਾਧੇ ਦੀ ਯੋਜਨਾ

-- 08 May,2019

ਵਾਸ਼ਿੰਗਟਨ, 8 ਮਈ
ਅਮਰੀਕਾ ਵਲੋਂ ਐੱਚ-1ਬੀ ਵੀਜ਼ਾ ਦੀ ਅਰਜ਼ੀ ਫੀਸ ਵਿੱਚ ਵਾਧਾ ਕਰਨ ਬਾਰੇ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਅਪਰੈਂਟਿਸ ਪ੍ਰੋਗਰਾਮ (ਇਸ ਪ੍ਰੋਗਰਾਮ ਰਾਹੀਂ ਅਮਰੀਕਾ ਦੇ ਨੌਜਵਾਨਾਂ ਨੂੰ ਤਕਨਾਲੋਜੀ ਸਬੰਧੀ ਕੰਮਾਂ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ) ਦਾ ਵਿਸਥਾਰ ਕੀਤਾ ਜਾ ਸਕੇ।
ਇਹ ਜਾਣਕਾਰੀ ਲੇਬਰ ਸਕੱਤਰ ਅਲੈਗਜ਼ੈਂਡਰ ਅਕੌਸਟਾ ਨੇ ਅਮਰੀਕਾ ਦੇ ਕਾਨੂੰਨਘਾੜਿਆਂ ਨੂੰ ਦਿੱਤੀ। ਲੇਬਰ ਵਿਭਾਗ ਦੇ ਵਿੱਤੀ ਵਰ੍ਹੇ 2020, ਜੋ 1 ਅਕਤੂਬਰ 2019 ਤੋੋਂ ਸ਼ੁਰੂ ਹੋ ਰਿਹਾ ਹੈ, ਲਈ ਸਾਲਾਨਾ ਬਜਟ ਦੀ ਕਾਂਗਰੈਸ਼ਨਲ ਕਮੇਟੀ ਮੂਹਰੇ ਰੱਖੇ ਇਸ ਪ੍ਰਸਤਾਵ ਦੌਰਾਨ ਉਨ੍ਹਾਂ ਕਿਹਾ ਕਿ ਲੇਬਰ ਵਿਭਾਗ ਨੇ ਐੱਚ-1ਬੀ ਅਰਜ਼ੀ ਫਾਰਮਾਂ ਵਿਚ ਵੀ ਬਦਲਾਅ ਕੀਤੇ ਹਨ ਤਾਂ ਜੋ ਵਧੇਰੇ ਪਾਰਦਰਸ਼ਤਾ ਯਕੀਨੀ ਬਣਾਈ ਜਾ ਸਕੇ ਅਤੇ ਇਸ ਪ੍ਰੋਗਰਾਮ ਦੀ ਦੁਰਵਰਤੋਂ ਕਰਨ ਵਾਲੇ ਮੁਲਾਜ਼ਮਾਂ ਤੋਂ ਅਮਰੀਕੀ ਕਾਮਿਆਂ ਦੇ ਹਿੱਤ ਬਿਹਤਰ ਢੰਗ ਨਾਲ ਬਚਾਏ ਜਾ ਸਕਣ। ਅਕੌਸਟਾ ਨੇ ਐੱਚ-1ਬੀ ਦੀ ਅਰਜ਼ੀ ਫੀਸ ਵਿੱਚ ਪ੍ਰਸਤਾਵਿਤ ਵਾਧੇ ਅਤੇ ਕਿਹੜੀਆਂ ਸ਼੍ਰੇਣੀਆਂ ’ਤੇ ਇਹ ਵਾਧੂ ਲਾਗੂ ਹੋਵੇਗਾ, ਬਾਰੇ ਵੇਰਵੇ ਸਾਂਝੇ ਨਹੀਂ ਕੀਤੇ। ਇਸ ਪ੍ਰਸਤਾਵਿਤ ਵਾਧੇ ਨਾਲ ਭਾਰਤ ਦੀਆਂ ਆਈਟੀ ਕੰਪਨੀਆਂ ’ਤੇ ਵਾਧੂ ਵਿੱਤੀ ਬੋਝ ਪਵੇਗਾ।

Facebook Comment
Project by : XtremeStudioz