Close
Menu

ਅਮਰੀਕਾ ਵਿੱਚੋਂ 70 ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਨਿਕਾਲਾ

-- 16 May,2019

ਇਸਲਾਮਾਬਾਦ, 16 ਮਈ – ਅਮਰੀਕਾ 70 ਤੋਂ ਵੱਧ ਨਾਜਾਇਜ਼ ਪਾਕਿਸਤਾਨੀ ਨਾਗਰਿਕਾਂ ਨੂੰ ਵਿਸ਼ੇਸ਼ ਚਾਰਟਰਡ ਜਹਾਜ਼ ‘ਤੇ ਕੱਲ੍ਹ ਪਾਕਿਸਤਾਨ ਭੇਜਣ ਵਾਲਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕੱਲ੍ਹ ਖੁਦ ਇਹ ਜਾਣਕਾਰੀ ਦਿੱਤੀ ਹੈ। ਇਸ ਬਾਰੇ ਵਿੱਚ ਵਿਦੇਸ਼ ਮਾਮਲਿਆਂ ਦੀ ਨੈਸ਼ਨਲ ਅਸੈਂਬਲੀ ਸਟੈਂਡਿੰਗ ਕਮੇਟੀ ਨੂੰ ਜਾਣਕਾਰੀ ਦਿੰਦੇ ਹੋਏ ਕੁਰੈਸ਼ੀ ਨੇ ਕਿਹਾ ਕਿ ਇਨ੍ਹਾਂ ਸਾਰੇ ਲੋਕਾਂ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਥੇ ਇਨ੍ਹਾਂ ਉਤੇ ਇਮੀਗਰੇਸ਼ਨ ਉਲੰਘਣ, ਆਪਰਾਧਿਕ ਆਚਰਨ ਸਮੇਤ ਕਈ ਹੋਰ ਗੰਭੀਰ ਦੋਸ਼ ਲਾਏ ਗਏ ਹਨ। ਅਮਰੀਕਾ ਇਨ੍ਹਾਂ ਲੋਕਾਂ ਨੂੰ ਕੱਢ ਰਿਹਾ ਹੈ। ਪਾਕਿਸਤਾਨ ਨੇ ਅਮਰੀਕਾ ਨੂੰ ਇਨ੍ਹਾ ਨੂੰ ਕੱਢੇ ਜਾਣ ਦੇ ਬਾਰੇ ਕਾਨੂੰਨੀ ਰਸਮਾਂ ਨੂੰ ਪੂਰਾ ਕਰਨ ਲਈ ਕਿਹਾ ਹੈ। ਦੱਸ ਦੇਈਏ ਕਿ ਅਮਰੀਕਾ ਵਿੱਚ ਇਸ ਤੋਂ ਪਹਿਲਾ ਵੀ ਟਰੰਪ ਪ੍ਰਸ਼ਾਸਨ ਨੇ ਨਾਜਾਇਜ਼ ਰੂਪ ਨਾਲ ਰਹਿ ਰਹੇ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ।

Facebook Comment
Project by : XtremeStudioz