Close
Menu

ਅਮਰੀਕੀ ਰੈਪਰ ਨਿਪਸੇ ਹੱਸਲ ਦੀ ਗੋਲੀ ਮਾਰ ਕੇ ਹੱਤਿਆ

-- 02 April,2019

ਵਾਸ਼ਿੰਗਟਨ, 2 ਅਪਰੈਲ
ਗ੍ਰੈਮੀ ਲਈ ਨਾਮਜ਼ਦ ਰੈਪਰ ਨਿਪਸੇ ਹੱਸਲ ਦੀ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿਚ ਐਤਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਸਬੰਧੀ ਰਿਪੋਰਟ ਐੱਨਬੀਸੀ ਨਿਊਜ਼ ਵਲੋੋਂ ਪੁਲੀਸ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ। ਲਾਸ ਏਂਜਲਸ ਦੇ ਪੁਲੀਸ ਵਿਭਾਗ ਦੇ ਤਰਜਮਾਨ ਨੇ ਮ੍ਰਿਤਕ ਦੇ ਨਾਂ ਦੀ ਪੁਸ਼ਟੀ ਤਾਂ ਨਹੀਂ ਕੀਤੀ ਪਰ ਏਜੰਸੀ ਨੂੰ ਦੱਸਿਆ ਕਿ ਐਤਵਾਰ ਦੀ ਦੁਪਹਿਰ ਵਾਪਰੇ ਗੋਲੀ ਕਾਂਡ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਗੋਲੀ ਚਲਾਉਣ ਵਾਲਾ ਹਾਲੇ ਫ਼ਰਾਰ ਹੈ। ਦੱਸਣਯੋਗ ਹੈ ਕਿ ਗੋਲੀ ਕਾਂਡ ਤੋਂ ਕੁਝ ਹੀ ਘੰਟੇ ਪਹਿਲਾਂ ਹੱਸਲ ਨੇ ਟਵੀਟ ਕੀਤਾ ਸੀ, ‘‘ਤਕੜੇ ਦੁਸ਼ਮਣ ਹੋਣੇ ਵੀ ਵਰਦਾਨ ਹੈ।’’
33 ਵਰ੍ਹਿਆਂ ਦੇ ਇਸ ਰੈਪਰ ਦੀ ਐਲਬਮ ‘ਵਿਕਟਰੀ ਲੈਪ’ ਨੂੰ ਬੈਸਟ ਰੈਪ ਐਲਬਮ ਸ਼੍ਰੇਣੀ ਵਿਚ ਗ੍ਰੈਮੀ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਉਹ ਪੁਰਸਕਾਰ ਜਿੱਤ ਨਹੀਂ ਸਕਿਆ ਸੀ।

Facebook Comment
Project by : XtremeStudioz