Close
Menu

ਇੰਗਲੈਂਡ ਦੇ ਕਪਤਾਨ ਮੌਰਗਨ ਉੱਤੇ ਇੱਕ ਮੈਚ ਦੀ ਪਾਬੰਦੀ

-- 16 May,2019

ਦੁਬਈ, 16 ਮਈ
ਇੰਗਲੈਂਡ ਦੇ ਕਪਤਾਨ ਇਯੋਨ ਮੌਰਗਨ ਨੂੰ ਪਾਕਿਸਤਾਨ ਖ਼ਿਲਾਫ਼ ਤੀਜੇ ਇੱਕ ਰੋਜ਼ਾ ਵਿੱਚ ਧੀਮੀ ਓਵਰ ਗਤੀ ਕਾਰਨ ਇੱਕ ਮੈਚ ਤੋਂ ਮੁਅੱਤਲ ਕਰ ਦਿੱਤਾ ਗਿਆ, ਜਦਕਿ ਉਸ ਨੂੰ ਮੈਚ ਫ਼ੀਸ ਦਾ 40 ਫ਼ੀਸਦੀ ਜੁਰਮਾਨਾ ਵੀ ਦੇਣਾ ਹੋਵੇਗਾ। ਆਈਸੀਸੀ ਮੈਚ ਰੈਫਰੀਆਂ ਦੇ ਪੈਨਲ ਦੇ ਮੈਂਬਰ ਰਿਚੀ ਰਿਚਰਡਸਨ ਨੇ ਮੌਰਗਨ ਨੂੰ ਇਹ ਸਜ਼ਾ ਸੁਣਾਈ।
ਇੰਗਲੈਂਡ ਦੀ ਟੀਮ ਤੈਅ ਸਮੇਂ ਦੇ ਅੰਦਰ ਦੋ ਓਵਰ ਪਿੱਛੇ ਸੀ। ਇੰਗਲੈਂਡ ਦੇ ਬਾਕੀ ਖਿਡਾਰੀਆਂ ਨੂੰ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਆਈਸੀਸੀ ਜ਼ਾਬਤੇ ਦੀ ਧਾਰਾ 2.22.1 ਤਹਿਤ ਧੀਮੀ ਓਵਰ ਗਤੀ ਨਾਲ ਜੁੜੇ ਅਪਰਾਧਾਂ ਵਿੱਚ ਖਿਡਾਰੀਆਂ ਨੇ ਪ੍ਰਤੀ ਓਵਰ ਲਈ ਮੈਚ ਫ਼ੀਸ ਦਾ ਦਸ ਫ਼ੀਸਦੀ ਅਤੇ ਕਪਤਾਨ ਨੇ ਦੁੱਗਣੀ ਰਕਮ ਦੇਣੀ ਹੁੰਦੀ ਹੈ। ਮੌਰਗਨ ਇਸ ਸਾਲ ਵਿੱਚ ਦੂਜੀ ਵਾਰ ਦੋਸ਼ੀ ਪਾਇਆ ਗਿਆ ਹੈ, ਜਿਸ ਕਾਰਨ ਉਸ ’ਤੇ ਇੱਕ ਮੈਚ ਦੀ ਪਾਬੰਦੀ ਵੀ ਲਗਾਈ ਗਈ ਹੈ। ਇੰਗਲੈਂਡ ਦੇ ਬੱਲੇਬਾਜ਼ ਜੌਹਨੀ ਬੇਅਰਸਟੋ ਨੂੰ ਵੀ ਆਈਸੀਸੀ ਜ਼ਾਬਤੇ ਦੇ ਲੇਵਲ ਇੱਕ ਤਹਿਤ ਫਟਕਾਰ ਲਗਾਈ ਗਈ। ਉਸ ਨੂੰ ਇੱਕ ਡੀਮੈਰਿਟ ਅੰਕ ਵੀ ਦਿੱਤਾ ਗਿਆ। ਪਾਰੀ ਦੇ 29ਵੇਂ ਓਵਰ ਵਿੱਚ ਆਊਟ ਹੋਣ ’ਤੇ ਉਸ ਨੇ ਆਪਣਾ ਬੱਲਾ ਸਟੰਪ ਨਾਲ ਮਾਰਿਆ ਸੀ।

Facebook Comment
Project by : XtremeStudioz