Close
Menu

ਉਰਮਿਲਾ ਮਾਤੋਂਡਕਰ ਕਾਂਗਰਸ ’ਚ ਸ਼ਾਮਲ

-- 28 March,2019

ਨਵੀਂ ਦਿੱਲੀ, 28 ਮਾਰਚ
ਬੌਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਈ ਹੈ। ਉਸ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰਨ ਮਗਰੋਂ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਰਮਿਲਾ ਨੇ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ, ਕਾਂਗਰਸ ਦੀ ਮੁੰਬਈ ਇਕਾਈ ਦੇ ਪ੍ਰਧਾਨ ਮਿਲਿੰਦ ਦਿਓੜਾ ਅਤੇ ਸਾਬਕਾ ਪ੍ਰਧਾਨ ਸੰਜੈ ਨਿਰੂਪਮ ਦੀ ਹਾਜ਼ਰੀ ’ਚ ਕਾਂਗਰਸ ਦੀ ਮੈਂਬਰਸ਼ਿਪ ਹਾਸਲ ਕੀਤੀ।
ਸ੍ਰੀ ਗਾਂਧੀ ਨੇ ਉਨ੍ਹਾਂ ਦਾ ਪਾਰਟੀ ਦਾ ਸਵਾਗਤ ਕਰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਤੋਂ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਸੁਰਜੇਵਾਲਾ ਨੇ ਕਿਹਾ ਕਿ ਇਹ ਅਦਾਕਾਰਾ ਕਾਂਗਰਸ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਤੇ ਪਾਰਟੀ ਨੂੰ ਮਜ਼ਬੂਤ ਕਰਨ ’ਚ ਮਦਦ ਕਰੇਗੀ। ਇਸ ਮੌਕੇ ਉਰਮਿਲਾ ਨੇ ਕਿਹਾ, ‘ਮੈਂ ਇੱਥੇ ਇਸ ਲਈ ਹਾਂ ਕਿਉਂਕਿ ਮੈਂ ਕਾਂਗਰਸ ਦੀ ਵਿਚਾਰਧਾਰਾ ’ਚ ਭਰੋਸਾ ਰੱਖਦੀ ਹਾਂ। ਮੈਂ ਚੋਣਾਂ ਲਈ ਕਾਂਗਰਸ ’ਚ ਸ਼ਾਮਲ ਨਹੀਂ ਹੋਈ।’ ਪ੍ਰਾਪਤ ਰਿਪੋਰਟਾਂ ਅਨੁਸਾਰ ਲੋਕ ਸਭਾ ਚੋਣਾਂ ’ਚ ਉਰਮਿਲਾ ਮਾਤੋਂਡਕਰ ਮੁੰਬਈ (ਉੱਤਰੀ) ਤੋਂ ਚੋਣ ਲੜ ਸਕਦੀ ਹੈ। ਇਸ ਬਾਰੇ ਆਖਰੀ ਫ਼ੈਸਲਾ ਜਲਦੀ ਕੀਤਾ ਜਾ ਸਕਦਾ ਹੈ। ਉਸ ਦੀ ਟੱਕਰ ਭਾਜਪਾ ਦੇ ਗੋਪਾਲ ਸ਼ੈੱਟੀ ਨਾਲ ਹੋ ਸਕਦੀ ਹੈ।

Facebook Comment
Project by : XtremeStudioz