Close
Menu

ਗ਼ਜ਼ਲ

-- 05 September,2015

ਕੱਚ ਦੀਆਂ ਅੱਖਾਂ ਦਾ ਇਸ਼ਾਰਾ ਕੱਚ ਦਾ ।
ਟੁੱਟ ਗਿਆ ਸੱਜਣਾ ਦਾ ਲਾਰਾ ਕੱਚ ਦਾ ।

ਅਜੇ ਤਾਂ ਮੈਂ ਉਹਨੂੰ ਕੂਲਾ ਹੱਥ ਲਾਉਣਾ ਸੀ,
ਅੰਬਰਾਂ ਚੋਂ ਟੁੱਟ ਗਿਆ ਤਾਰਾ ਕੱਚ ਦਾ ।

ਘਰ ਦੀ ਬਗੀਚੀ ਵਿਚ ਸਾਉਣ ਲੱਭਦੈਂ,
ਸਜਣਾ ਤੂੰ ਲਾ ਕੇ ਫੂਹਾਰਾ ਕੱਚ ਦਾ ।

ਸਾਨੂੰ ਕੀ ਪਤਾ ਸੀ ਇਕ ਦਿਨ ਸਜਣਾ,
ਨਿਕਲੇਗਾ ਤੇਰਾ ਇਹ ਸਹਾਰਾ ਕੱਚ ਦਾ ।

ਬਹੁਤਿਆਂ ਹੱਥਾਂ ਦੇ ਵਿਚ ਨਈ ਉਛਾਲੀ ਦਾ,
ਹੁੰਦਾ ਦਿਲ ਆਸ਼ਕ ਕੁਆਰਾ ਕੱਚ ਦਾ ।

ਭਖੀ ਹੋਈ ਦੁਪਹਿਰ ਵਿਚ ਨਹੀਓ ਪਾਈਦਾ,
ਚੰਗਾ ਨਹੀਓ ਹੁੰਦਾ ਲਿਸ਼ਕਾਰਾ ਕੱਚ ਦਾ ।

ਪਹਿਲਾਂ ਦਿਲ ਸਾਡਾ ਠੋਕਰਾਂ `ਚ ਤੋੜਤਾ,
ਕਿੰਝ ਦਿਆਂ ਜੋੜ ਕੇ ਦੁਬਾਰਾ ਕੱਚ ਦਾ ।

ਨੰਗੇ ਪੈਰੀਂ ਤੁਰਿਆ ਨਾ ਕਰ ਕੁੜੀਏ,
ਗਲੀ ਗਲੀ ਪਇਆ ਏ ਖਲਾਰਾ ਕੱਚ ਦਾ ।

ਪੱਥਰਾਂ ਦੀ ਧਰਤੀ ਤੇ ਤੂੰ ਛੱਤਿਆ,
“ਤਾਲਿਬ” ਦੇ ਸਾਹਮਣੇ ਚੁਬਾਰਾ ਕੱਚ ਦਾ ।

ਵਿਜੇ ਕੁਮਾਰ ਤਾਲਿਬ

Facebook Comment
Project by : XtremeStudioz