Close
Menu

ਚੰਗੇ ਦਿਨ ਲਿਆਉਣ ਵਾਲੀ ਸਰਕਾਰ ਚੁਣੋ: ਮਾਇਆਵਤੀ

-- 19 April,2019

ਲਖਨਊ, 19 ਅਪਰੈਲ
ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਅੱਜ ਉੱਤਰ ਪ੍ਰਦੇਸ਼ ਦੇ ਸਰਵ ਸਮਾਜ ਦੇ ਵੋਟਰਾਂ, ਨੌਜਵਾਨਾਂ ਤੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਲਈ ਅੱਜ ਪੈ ਰਹੀਆਂ ਦੂਜੇ ਗੇੜ ਦੀਆਂ ਵੋਟਾਂ ਪਾਉਣ ਦੇ ਆਪਣੇ ਸੰਵਿਧਾਨਕ ਹੱਕ ਦਾ ਪੂਰੀ ਵਰਤੋਂ ਕਰਨ ਅਤੇ ਅਜਿਹੀ ਸਰਕਾਰ ਚੁਣਨ ਜੋ ਧੋਖਾ ਦੇਣ ਦੀ ਥਾਂ ਸਹੀ ਤੇ ਸੱਚੇ ਮਨ ਨਾਲ ਉਨ੍ਹਾਂ ਦੇ ਚੰਗੇ ਦਿਨ ਲਿਆਉਣ ਲਈ ਤਨ-ਮਨ ਨਾਲ ਕੰਮ ਕਰੇ।
ਮਾਇਆਵਤੀ ਨੇ ਅੱਜ ਇੱਕ ਬਿਆਨ ’ਚ ਕਿਹਾ, ‘ਅੱਜ ਦੂਜੇ ਗੇੜ ਲਈ ਵੋਟਾਂ ਪੈ ਰਹੀਆਂ ਹਨ ਅਤੇ ਭਾਜਪਾ ਤੇ ਪ੍ਰਧਾਨ ਮੰਤਰੀ ਮੋਦੀ ਇਸ ਤਰ੍ਹਾਂ ਘਬਰਾਏ ਹੋਏ ਲੱਗ ਰਹੇ ਹਨ ਜਿਵੇਂ ਪਿਛਲੀਆਂ ਚੋਣਾਂ ’ਚ ਹਾਰ ਦੇ ਡਰ ਨਾਲ ਕਾਂਗਰਸ ਦੀ ਹਾਲਤ ਸੀ। ਇਸ ਦੀ ਅਸਲ ਵਜ੍ਹਾ ਸਰਵ ਸਮਾਜ ਦੇ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਦੇ ਨਾਲ-ਨਾਲ ਇਨ੍ਹਾਂ ਦੀ ਦਲਿਤ ਤੇ ਮੁਸਲਿਮ ਵਿਰੋਧੀ ਤੰਗ ਸੋਚ ਹੈ।’ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਇਸ ਬਾਰੇ ਤਸੱਲੀ ਹੋਣੀ ਕਾਫੀ ਮਹੱਤਵਪੂਰਨ ਹੈ ਕਿ ਚੋਣ ਕਮਿਸ਼ਨ ਇਨ੍ਹਾਂ ਕਮਜ਼ੋਰ ਤੇ ਲਾਚਾਰ ਨਹੀਂ ਹੈ ਜਿੰਨਾ ਉਹ ਖੁਦ ਨੂੰ ਸਾਬਤ ਕਰ ਰਿਹਾ ਸੀ।

Facebook Comment
Project by : XtremeStudioz