Close
Menu

ਦਿਲ ਦਾ ਹਾਲ

-- 14 March,2016

ਕਦੀ ਦਿਲ ਦਾ ਹਾਲ ਸੁਣਾਇਆ ਕਰ।
ਕਦੀ ਸਾਡੀ ਵੀ ਸੁਣ ਜਾਇਆ ਕਰ।
ਸਾਨੂੰ ਕੱਲਿਆਂ ਛੱਡ ਕੇ ਦੁਨੀਆਂ ‘ਚ,
ਤੂੰ ਮੁੱਖ ਨਾ ਚੰਨਾ ਘੁਮਾਇਆ ਕਰ।
ਮੈਂ ਬਣ ਪ੍ਰਛਾਵਾਂ ਖੜ੍ਹਦੀ ਵੇ,
ਤੂੰ ਪਿੱਠ ਨਾ ਕਦੀ ਵਿਖਾਇਆ ਕਰ।
ਦਿਲ ਟੁੱਟਾ ਕਦੀ ਨਾ ਜੁੜਦਾ ਏ,
ਸਾਡਾ ਦਿਲ ਨਾ ਕਦੀ ਦੁਖਾਇਆ ਕਰ।
ਨਿੱਤ ਇਮਤਿਹਾਨ ਨਾ ਦੇ ਹੁੰਦੇ,
ਤੂੰ ਪਲ-ਪਲ ਨਾ ਅਜਮਾਇਆ ਕਰ।
ਤੈਥੋਂ ਹਰ ਪਲ ਜਿੰਦਗੀ ਵਾਰ ਦਿਆਂ,
ਕਦੀ ‘ਵਰਿੰਦਰ’ ਆਖ ਬੁਲਾਇਆ ਕਰ।
ਹੋਏ ਜਖਮ ‘ਰੰਧਾਵਾ’ ਦਿਲ ਸਾਡੇ,
ਤੂੰ ਪਿਆਰ ਦੀ ਮਲ੍ਹਮ ਲਗਾਇਆ ਕਰ।

Facebook Comment
Project by : XtremeStudioz