Close
Menu

ਬਿਸ਼ਪ ਮੁਲੱਕਲ ਨੂੰ ਕੇਰਲਾ ਪੁਲੀਸ ਵੱਲੋਂ ਸੰਮਨ ਜਾਰੀ

-- 14 September,2018

ਕੋਚੀ, ਜਲੰਧਰ ਡਾਇਓਸਿਸ ਦੇ ਬਿਸ਼ਪ ਫਰੈਂਕੋ ਮੁਲੱਕਲ ਜਿਸ ਉੱਤੇ ਇੱਕ ਈਸਾਈ ਸਾਧਵੀ ਨੇ ਬਲਾਤਕਾਰ ਦੇ ਦੋਸ਼ ਲਾਏ ਹਨ, ਨੂੰ ਕੇਰਲਾ ਪੁਲੀਸ ਦੇ ਆਈ ਜੀ ਵਿਜੈ ਸਾਕਹਾਰੇ ਨੇ 19 ਸਤੰਬਰ ਨੂੰ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ।
ਪਾਦਰੀ ਨੂੰ ਸੰਮਨ ਜਾਰੀ ਕਰਨ ਦਾ ਫੈਸਲਾ ਅੱਜ ਏਰਨਾਕੁਲਮ ਦੇ ਆਈ ਜੀ ਵਿਜੈ ਸਾਕਹਾਰੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਵਿੱਚ ਕੋਟਿਯਾਮ ਦੇ ਜ਼ਿਲ੍ਹਾ ਪੁਲੀਸ ਮੁਖੀ ਹਰੀਸੰਕਰ ਅਤੇ ਵੈਕਿਓਮ ਦੇ ਡੀਐੱਸਪੀ ਕੇ ਸੁਭਾਸ਼ ਸ਼ਾਮਲ ਹੋਏ। ਪਾਦਰੀ ਮੁਲੱਕਲ ਨੂੰ ਸੰਮਨ ਜਾਰੀ ਕਰਨ ਦਾ ਫੈਸਲਾ ਪੁਲੀਸ ਨੇ ਭਾਰੀ ਦਬਾਅ ਵਿੱਚ ਆਉਣ ਬਾਅਦ ਲਿਆ ਹੈ ਕਿਉਂਕਿ ਲੋਕ ਪੁਲੀਸ ਉੱਤੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਈਸਾਈ ਸਾਧਵੀ ਨੇ ਇਸ ਮਾਮਲੇ ਵਿੱਚ ਇਨਸਾਫ਼ ਹਾਸਲ ਕਰਨ ਲਈ ਵੈਟੀਕਨ ਤੋਂ ਵੀ ਦਖ਼ਲ ਮੰਗਿਆ ਹੈ। ਮੀਡੀਆ ਨੂੰ ਜਾਰੀ ਕੀਤੇ ਇਸ ਪੱਤਰ ਵਿੱਚ ਈਸਾਈ ਸਾਧਵੀ ਨੇ ਲਿਖਿਆ ਹੈ ਕਿ ਉਸ ਨੇ ਜੋ ਗੁਆ ਲਿਆ ਹੈ ਕੀ ਚਰਚ ਉਸਨੂੰ ਵਾਪਸ ਦਿਵਾ ਸਕਦਾ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਪਾਦਰੀ ਆਪਣੇ ਵਿਰੁੱਧ ਕੇਸ ਨੂੰ ਦਬਾਉਣ ਲਈ ਪੈਸੇ ਅਤੇ ਸਿਆਸੀ ਪ੍ਰਭਾਵ ਦੀ ਦੁਰਵਰਤੋਂ ਕਰ ਰਿਹਾ ਹੈ। -ਪੀਟੀਆਈ

ਪੋਪ ਨੇ ਬਿਸ਼ਪਜ਼ ਦੀ ਮੀਟਿੰਗ ਬੁਲਾਈ
ਵੈਟੀਕਨ ਸਿਟੀ: ਈਸਾਈ ਮੱਤ ਨਾਲ ਜੁੜੇ ਧਾਰਮਿਕ ਸਥਾਨਾਂ ਉੱਤੇ ਹੁੰਦੇ ਸਰੀਰਕ ਸੋਸ਼ਣ ਦੇ ਮੁੱਦੇ ਨੂੰ ਵਿਚਾਰਨ ਲਈ ਪੋਪ ਫਰਾਂਸਿਸ ਨੇ ਦੁਨੀਆਂ ਭਰ ਦੇ ਬਿਸ਼ਪਾਂ ਦੇ ਪ੍ਰਧਾਨਾਂ ਨੂੰ 21 ਤੋਂ 24 ਫਰਵਰੀ ਤੱਕ ਹੋਣ ਵਾਲੀ ਮੀਟਿੰਗ ਲਈ ਸੱਦਾ ਭੇਜਿਆ ਹੈ। ਇਸ ਮੀਟਿੰਗ ਵਿੱਚ ਧਾਰਮਿਕ ਸਥਾਨਾਂ ਉੱਤੇ ਹੁੰਦੇ ਸਰੀਰਕ ਸੋਸ਼ਣ ਅਤੇ ਬੱਚਿਆਂ ਨੂੰ ਇਸ ਤੋਂ ਬਚਾਉਣ ਸਬੰਧੀ ਵਿਚਾਰ ਚਰਚਾ ਹੋਵੇਗੀ।

Facebook Comment
Project by : XtremeStudioz