Close
Menu

ਬਿੱਗ ਬੌਸ 12 ਦਾ ਮੁਕਾਬਲਾ ਦੀਪਿਕਾ ਕੱਕੜ ਨੇ ਜਿੱਤਿਆ

-- 31 December,2018

ਮੁੰਬਈ, 31 ਦਸੰਬਰ-
ਟੈਲੀਵਿਜ਼ਨ ਕਲਾਕਾਰ ਦੀਪਿਕਾ ਕੱਕੜ ਬਿਗ ਬੌਸ 12 ਦੀ ਜੇਤੂ ਬਣ ਗਈ ਹੈ। ਐਤਵਾਰ ਰਾਤੀਂ ਫਿਨਾਲੇ ਵਿਚ ਸਲਮਾਨ ਖ਼ਾਨ ਨੇ ਦੀਪਿਕਾ ਦੇ ਜਿੱਤਣ ਦਾ ਐਲਾਨ ਕੀਤਾ। ਦੀਪਿਕਾ ਨੇ ਸਖ਼ਤ ਮੁਕਾਬਲੇ ਵਿਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮੈਂਬਰ ਐਸ ਸ਼੍ਰੀਸੰਤ ਨੂੰ ਹਰਾਇਆ। ਤੀਜੇ ਨੰਬਰ ’ਤੇ ਦੀਪਕ ਠਾਕੁਰ 20 ਲੱਖ ਰੁਪਏ ਲੈ ਕੇ ਸ਼ੋਅ ਤੋਂ ਬਾਹਰ ਹੋ ਗਏ। ਟੀਵੀ ਲੜੀਵਾਰ ‘ ਸਸੁਰਾਲ ਸਿਮਰ ਕਾ’ ਤੋਂ ਪ੍ਰਸਿੱਧ ਹੋਈ ਦੀਪਿਕਾ ‘ਨੀਰ ਭਰੇ ਤੇਰੇ ਨੈਨਾ’ ਅਤੇ ‘ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ’ ਵਿਚ ਵੀ ਕੰਮ ਕਰ ਚੁੱਕੀ ਹੈ।

Facebook Comment
Project by : XtremeStudioz