Close
Menu

ਭਾਜਪਾ ਨੇ ਅੰਮ੍ਰਿਤਸਰ ਤੋਂ ਹਰਦੀਪ ਪੁਰੀ ਨੂੰ ਮੈਦਾਨ ’ਚ ਉਤਾਰਿਆ

-- 22 April,2019

ਨਵੀਂ ਦਿੱਲੀ, 22 ਅਪਰੈਲ
ਭਾਜਪਾ ਨੇ ਲੋਕ ਸਭਾ ਚੋਣਾਂ ਲਈ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਅੰਮ੍ਰਿਤਸਰ ਤੋਂ ਟਿਕਟ ਦੇਣ ਦਾ ਐਲਾਨ ਕੀਤਾ ਹੈ। ਭਾਜਪਾ ਨੇ ਸਪੀਕਰ ਸੁਮਿੱਤਰਾ ਮਹਾਜਨ ਦੀ ਟਿਕਟ ਕੱਟ ਕੇ ਇੰਦੌਰ ਤੋਂ ਸ਼ੰਕਰ ਲਾਲਵਾਨੀ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਭਾਜਪਾ ਨੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੂੰ ਚਾਂਦਨੀ ਚੌਕ, ਉੱਤਰ-ਪੂਰਬੀ ਦਿੱਲੀ ਤੋਂ ਮਨੋਜ ਤਿਵਾੜੀ, ਪੱਛਮੀ ਦਿੱਲੀ ਤੋਂ ਮਰਹੂਮ ਡਾ. ਸਾਹਿਬ ਸਿੰਘ ਵਰਮਾ ਦੇ ਪੁੱਤਰ ਪ੍ਰਵੇਸ਼ ਵਰਮਾ ਅਤੇ ਦੱਖਣੀ ਦਿੱਲੀ ਤੋਂ ਰਮੇਸ਼ ਬਿਧੂੜੀ ਨੂੰ ਮੁੜ ਉਮੀਦਵਾਰ ਬਣਾਇਆ ਹੈ।

ਹੁੱਡਾ ਨੂੰ ਸੋਨੀਪਤ ਤੋਂ ਕਾਂਗਰਸ ਟਿਕਟ
ਚੰਡੀਗੜ੍ਹ: ਕਾਂਗਰਸ ਨੇ ਲੋਕ ਸਭਾ ਲਈ ਹਰਿਆਣਾ ਤੋਂ ਆਪਣੇ ਪੰਜ ਉਮੀਦਵਾਰਾਂ ਦਾ ਅੱਜ ਰਾਤ ਐਲਾਨ ਕਰ ਦਿੱਤਾ। ਪਾਰਟੀ ਨੇ ਕੁਰੂਕਸ਼ੇਤਰ ਤੋਂ ਨਿਰਮਲ ਸਿੰਘ, ਸੋਨੀਪਤ ਤੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਹਿਸਾਰ ਤੋਂ ਭਾਵਯਾ ਬਿਸ਼ਨੋਈ, ਕਰਨਾਲ ਤੋਂ ਕੁਲਦੀਪ ਸ਼ਰਮਾ ਤੇ ਫਰੀਦਾਬਾਦ ਤੋਂ ਅਵਤਾਰ ਸਿਘ ਭੜਾਨਾ ਨੂੰ ਉਮੀਦਵਾਰ ਬਣਾਇਆ ਹੈ।

Facebook Comment
Project by : XtremeStudioz